Poetry Geet Gazal

ਪ੍ਰਭਜੋਤ ਕੌਰ ਮੋਹਾਲੀ

 

 

 

 

ਸੁਣ ਮਾਏ ਨੀ

ਮਾਂ ਮੈਨੂੰ ਤੇਰਾ ਜਵਾਈ ਬਿੱਲਕੁਲ ਤੇਰੇ ਵਰਗਾ ਲੱਗਦਾ ਏ
ਤਪ ਤਪ ਕੇ ਬਣਿਆ ਕੋਈ ਹੀਰਾ ਲੱਗਦਾ ਏ
ਮੇਰੀਆਂ ਗੁਸਤਾਖੀਆਂ ਲਈ ਗਾਲੀ ਗਲੋਚ ਕਰਦਾ ਨਹੀਂ
ਨਾ ਹੀ ਹੱਥ ਕਦੀ ਮੇਰੇ ਤੇ ਚੱਕਦਾ ਏ।
ਬਸ ਤੇਰੇ ਵਾਂਗ ਉਹਦਾ ਚੁੱਪ ਹੋ ਜਾਣਾ
ਮੈਨੂੰ ਕਾਲੇ ਪਾਣੀ ਵਰਗਾ ਲੱਗਦਾ ਏ।
ਸਾਦਾ ਜੀਵਨ ਸਰਲ ਜਿਹੀ ਸੂਰਤ
ਚੇਹਰੇ ਤੇ ਨੂਰ ਇਲਾਹੀ ਲੱਗਦਾ ਏ।
ਦੇ ਦਿੰਦਾ ਸਾਨੂੰ ਨਿਵਾਲਾ ਵੀ ਆਪਣਾ
ਉਹ ਤਾਂ ਧੁਰੋਂ ਹੀ ਰੱਜਿਆ ਪੁੱਜਿਆ ਲੱਗਦਾ ਏ।
ਮਾਂ ਹਾਂ ਭਾਵੇਂ ਮੈਂ ਮਾਏ ਨੀ!
ਪਰ ਉਹ ਦੇਵਤਾ ਮਮਤਾ ਦਾ ਲੱਗਦਾ ਏ।
ਮੇਰੇ ਸੁਪਨੇ ਪੂਰੇ ਕਰਨੇ ਨੂੰ ਮੇਰੇ ਲਈ
ਰੱਬ ਨੇ ਫਰਿਸ਼ਤਾ ਭੇਜਿਆ ਲੱਗਦਾ ਏ।
ਮੇਰਾ ਦੁੱਖ ਦਰਦ ਦੇਖ ਸਕਦਾ ਨਹੀਂ
ਮੇਰੇ ਜਖਮਾਂ ਤੇ ਜਿੰਦ ਆਪਣੀ ਉਹ ਧਰਦਾ ਏ
ਧੰਨਵਾਦ ਕਰਾਂ ਬਾਬੁਲੇ ਦਾ ਜੋ ਚੁਣਿਆ ਉਹਨੂੰ ਮੇਰੇ ਲਈ
ਸੱਚ ਆਖਾਂ ਮੈਨੂੰ ਮਾਹੀ ਮੇਰਾ ਤੇਰਾ ਹੀ ਪਰਛਾਵਾਂ ਲੱਗਦਾ ਏ।
———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin