International

ਬਰਤਾਨਵੀ ਚੋਣਾਂ ‘ਚ ਪੰਜਾਬੀਆਂ ਦਾ ਜਲਵਾ, 9 ਪੰਜਾਬੀ ਚੋਣ ਜਿੱਤਣ ‘ਚ ਰਹੇ ਸਫਲ

ਲੰਡਨ – ਬਰਤਾਨੀਆ ‘ਚ ਹੋਈਆਂ ਆਮ ਚੋਣਾਂ ‘ਚ ਵੀ ਪੰਜਾਬੀ ਮੂਲ ਦੇ ਕਰੀਬ 9 ਲੋਕ ਚੋਣ ਜਿੱਤਣ ‘ਚ ਸਫਲ ਰਹੇ ਹਨ। ਬਹੁਤੇ ਆਗੂ ਸੱਤਾ ਵਿੱਚ ਆਈ ਲੇਬਰ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੇ ਹਨ। ਇਨ੍ਹਾਂ ਸਾਰਿਆਂ ਵਿਚ ਪ੍ਰਮੁੱਖ ਨਾਂ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਦਾ ਹੈ। ਉਹ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਉਹ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਇਸ ਜਿੱਤ ਦੇ ਜਸ਼ਨ ਪੰਜਾਬ ਵਿੱਚ ਵੀ ਮਨਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀਆਂ ਨੂੰ ਚੋਣਾਂ ਜਿੱਤਣ ਵਾਲੇ ਨੂੰ ਵਧਾਈ ਦੇਣੀ ਚਾਹੀਦੀ ਹੈ।
20 ਤੋਂ ਵੱਧ ਲੋਕਾਂ ਨੇ ਚੋਣ ਲੜੀ ਸੀ ; ਇਸ ਵਾਰ ਯੂਕੇ ਦੀਆਂ ਚੋਣਾਂ ਵਿੱਚ ਉਥੋਂ ਦੀਆਂ ਸਿਆਸੀ ਪਾਰਟੀਆਂ ਨੇ 20 ਤੋਂ ਵੱਧ ਭਾਰਤੀ ਮੂਲ ਦੇ ਅਤੇ ਪੰਜਾਬੀ ਲੋਕਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਕਿਉਂਕਿ ਉਥੇ ਪੰਜਾਬੀਆਂ ਦੀ ਗਿਣਤੀ ਕਾਫੀ ਵੱਧ ਰਹੀ ਹੈ ਪਰ ਇਸ ਵਾਰ ਲਗਾਤਾਰ ਚੋਣਾਂ ਜਿੱਤ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਮੈਦਾਨ ਤੋਂ ਹਟ ਗਏ ਸਨ। ਉਹ ਜਲੰਧਰ ਦਾ ਵਸਨੀਕ ਹੈ ਅਤੇ ਲੰਬੇ ਸਮੇਂ ਤੋਂ ਯੂ.ਕੇ. ਵਿੱਚ ਸੈਟਲ ਹੈ। ਹਾਲਾਂਕਿ ਪਿਛਲੀਆਂ ਚੋਣਾਂ ਵਿੱਚ ਤਿੰਨ ਵਿਅਕਤੀ ਚੋਣ ਜਿੱਤਣ ਵਿੱਚ ਸਫਲ ਰਹੇ ਸਨ।
ਪ੍ਰੀਤ ਕੌਰ ਗਿੱਲ ਤੀਜੀ ਵਾਰ ਸੰਸਦ ਮੈਂਬਰ ਬਣੀ ; ਬਰਮਿੰਘਮ-ਐਡਸਬੈਸਟਨ ਤੋਂ ਲੇਬਰ ਪਾਰਟੀ ਦੀ ਪ੍ਰੀਤ ਕੌਰ ਗਿੱਲ ਤੀਜੀ ਵਾਰ ਚੋਣ ਜਿੱਤ ਗਈ ਹੈ। ਪ੍ਰੀਤ ਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਮਾਣ ਵੀ ਹਾਸਲ ਹੈ।
ਜਸ ਅਠਵਾਲ ਵੀ ਚੋਣ ਜਿੱਤਣ ਵਿਚ ਕਾਮਯਾਬ ਰਹੇ ; ਪਤਾ ਲੱਗਾ ਹੈ ਕਿ ਜਸ ਅਠਵਾਲ ਵੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। ਉਸਨੇ ਇਲਫੋਰਡ ਸਾਊਥ ਤੋਂ ਚੋਣ ਜਿੱਤੀ। ਉਨ੍ਹਾਂ ਦਾ ਜਨਮ ਵੀ ਪੰਜਾਬ ਵਿੱਚ 1963 ਵਿੱਚ ਹੋਇਆ ਸੀ। ਉਹ 2010 ਤੋਂ ਰਾਜਨੀਤੀ ਵਿੱਚ ਸਰਗਰਮ ਹਨ।
ਹਰਪ੍ਰੀਤ ਕੌਰ ਵੀ ਚੋਣ ਜਿੱਤ ਗਈ ; ਹਰਪ੍ਰੀਤ ਕੌਰ ਉੱਪਲ ਵੀ ਪੰਜਾਬੀ ਮੂਲ ਦੀ ਹੈ। ਉਸਨੇ ਲੇਬਰ ਪਾਰਟੀ ਦੀ ਟਿਕਟ ‘ਤੇ ਹਡਰਸਫੀਲਡ ਤੋਂ ਚੋਣ ਲੜੀ ਸੀ।
ਵਰਿੰਦਰ ਜਸ ਨੂੰ ਵੀ ਸਫਲਤਾ ਮਿਲੀ ; ਇਸ ਤਰ੍ਹਾਂ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਗਏ ਹਨ। ਉਸ ਨੇ ਵੁਲਵਰਹੈਂਪਟਨ ਵੈਸਟ ਤੋਂ ਚੋਣ ਜਿੱਤੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ ਤਾਂ ਉਨ੍ਹਾਂ ਦੇ ਸਮਰਥਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਗੁਰਿੰਦਰ ਸਿੰਘ ਜੋਸਨ ਸਮੈਥਵਿਕ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ।
ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਬਣੇ ਸਾਂਸਦ 2OX
ਇਸ ਜਿੱਤ ਲਈ ਮਹਿਸੂਸ ਹੋ ਰਿਹੈ ਬਹੁਤ ਮਾਣ”
ਬਿ੍ਰਟੇਨ ਵਿੱਚ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲ ਗਿਆ ਹੈ। ਲੇਬਰ ਪਾਰਟੀ ਦੀ ਜਿੱਤ ਵਿੱਚ ਉੱਥੇ ਰਹਿਣ ਵਾਲੇ ਪੰਜਾਬੀਆਂ ਦਾ ਵੀ ਅਹਿਮ ਯੋਗਦਾਨ ਹੈ। ਜਿਸਦੇ ਨਾਲ ਜਲੰਧਰ ਮੂਲ ਦੇ ,ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸਾਂਸਦ ਬਣ ਗਏ ਹਨ। ਉਨ੍ਹਾਂ ਨੇ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੌਹਾਨ ਨੂੰ ਹਰਾਇਆ। ਇੰਗਲੈਂਡ ਦੇ ਗ੍ਰੇਵਸ਼ੈਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣਨ ਵਾਲੇ ਤਨਮਨਜੀਤ ਸਿੰਘ ਢੇਸੀ ਬਿ੍ਰਟੇਨ ਦੀ ਸੰਸਦ ਦੇ ਪਹਿਲੇ ਸਿੱਖ ਸਾਂਸਦ ਵੀ ਬਣ ਚੁੱਕੇ ਹਨ।ਢੇਸੀ ਨੇ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਮਗਰੋਂ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲੋਹ ਦੇ ਲੋਕਾਂ ਨੇ ਮੈਨੂੰ ਮੁੜ ਐਮ ਪੀ ਬਣਾ ਕੇ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਇਸ ਜਿੱਤ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਲੋਕਾਂ ਨੇ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤੀ ਹੈ, ਜਿਸ ਲਈ ਅਸੀਂ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨਾਲ ਇਹ ਸੰਭਵ ਹੋਇਆ।”ਦੱਸ ਦੇਈਏ ਕਿ ਬਿ੍ਰਟੇਨ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਤਸਵੀਰ ਲਗਭਗ ਸਾਫ ਹੋ ਗਈ ਹੈ। ਲੇਬਰ ਪਾਰਟੀ ਭਾਰੀ ਬਹੁਮਤ ਦੇ ਨਾਲ ਬਿ੍ਰਟੇਨ ਦੀ ਸੱਤਾ ‘ਤੇ ਕਾਬਿਜ ਹੋਣ ਜਾ ਰਹੀ ਹੈ ਤੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬਿ੍ਰਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਮੌਜੂਦਾ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor