Sport

ਭਾਰਤ ਮੁੜ ਬਣਿਆ ਟੀ-20 ਵਿਸ਼ਵ ਚੈਂਪੀਅਨ 

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇਸ ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਵਿਸ਼ਵ ਕੱਪ (ODI, T20) ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸ਼ਨੀਵਾਰ (29 ਜੂਨ) ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇਸ ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਵਿਸ਼ਵ ਕੱਪ (ODI, T20) ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸ਼ਨੀਵਾਰ (29 ਜੂਨ) ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਵੀਡੀਓ ਸ਼ੇਅਰ ਕਰ ਟੀਮ ਇੰਡੀਆਂ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਵੀਡੀਓ ਵਿੱਚ ਕਿਹਾ, ਟੀਮ ਇੰਡੀਆ ਨੂੰ ਇਸ ਸ਼ਾਨਦਾਨ ਜਿੱਤ ਲਈ ਪੂਰੇ ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ। ਅੱਜ 140 ਕਰੋੜ ਦੇਸ਼ਵਾਸੀ ਤੁਹਾਡੇ ਇਸ ਸ਼ਾਨਦਾਨ ਪ੍ਰਦਰਸ਼ਨ ਲਈ ਮਾਣ ਮਹਿਸੂਸ ਕਰ ਰਹੇ ਹਨ। ਖੇਡ ਦੇ ਮੈਦਾਨ ਵਿੱਚ ਤੁਸੀਂ ਵਰਲਡ ਕੱਪ ਜਿੱਤਿਆ, ਇਸ ਤੋਂ ਇਲਾਵਾ ਤੁਸੀਂ ਪੂਰੇ ਦੇਸ਼ ਦੇ ਪਿੰਡ, ਗਲੀ, ਮੁਹੱਲੇ, ਸ਼ਹਿਰ ਦੇ ਲੋਕਾਂ ਦਾ ਦਿੱਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਇਕ ਵਿਸ਼ੇਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।

ਬਾਰਬਾਡੋਸ ਦੇ ਕੈਨਿੰਗਸਟਨ ਓਵਲ ਸਟੇਡੀਅਮ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੁਕਾਬਲੇ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ ਹੈ। ਇਸ ਮੁਕਾਬਲੇ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।  ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 176 ਦੌੜਾਂ ਬਣਾਈਆਂ ਹਨ।

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਜਸਪ੍ਰੀਤ ਬੁਮਰਾਹ ਨੇ ਦਿੱਤਾ, ਜਿਸ ਨੇ ਰੀਜ਼ਾ ਹੈਂਡ੍ਰਿਕਸ ਨੂੰ 4 ਦੌੜਾ ਦੇ ਸਕੋਰ ‘ਤੇ ਕਲੀਨ ਬੋਲਡ ਕਰ ਦਿੱਤਾ। ਉਸ ਤੋਂ ਬਾਅਦ ਕਪਤਾਨ ਐਡਨ ਮਾਰਕ੍ਰਮ ਵੀ 4 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣੇ।

ਇਸ ਤੋਂ ਬਾਅਦ ਖ਼ਤਰਨਾਕ ਦਿਖ ਰਹੇ ਟ੍ਰਿਸਟਨ ਸਟੱਬਸ ਨੂੰ ਅਕਸ਼ਰ ਪਟੇਲ ਨੇ ਕਲੀਨ ਬੋਲਡ ਕਰ ਦਿੱਤਾ। ਉਸ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਨੂੰ ਸਭ ਤੋਂ ਵੱਡਾ ਝਟਕਾ ਅਰਸ਼ਦੀਪ ਨੇ ਦਿੱਤਾ, ਜਿਸ ਨੇ ਕੁਇੰਟਨ ਡੀ ਕੌਕ ਨੂੰ ਆਊਟ ਕਰ ਕੇ ਭਾਰਤ ਦੀ ਮੈਚ ‘ਚ ਵਾਪਸੀ ਕਰਵਾਈ। ਉਸ ਨੇ 31 ਗੇਂਦਾਂ ‘ਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਆਏ ਹੈਨਰਿਕ ਕਲਾਸੇਨ ਨੇ ਤਾਬੜਤੋੜ ਪਾਰੀ ਖੇਡਣੀ ਸ਼ੁਰੂ ਕੀਤੀ ਤੇ ਮੈਦਾਨ ਦੇ ਚਾਰੇ ਪਾਸੇ ਚੌਕੇ ਛੱਕੇ ਲਗਾਏ। ਉਸ ਨੇ ਅਕਸ਼ਰ ਦੇ ਇਕ ਓਵਰ ‘ਚ 23 ਦੌੜਾਂ ਜੋੜ ਕੇ ਮੈਚ ਦਾ ਪਾਸਾ ਪਲਟ ਦਿੱਤਾ। ਪਰ ਹਾਰਦਿਕ ਪੰਡਯਾ ਨੇ ਹੈਨਰਿਕ ਕਲਾਸੇਨ ਨੂੰ 52 ਦੌੜਾਂ ਦੇ ਸਕੋਰ ‘ਤੇ ਆਊਟ ਕਰ ਕੇ ਭਾਰਤ ਦੀ ਮੈਚ ‘ਚ ਵਾਪਸੀ ਕਰਵਾਈ।

ਇਸ ਤੋਂ ਬਾਅਦ ਮਿਲਰ ਨੂੰ ਆਖ਼ਰੀ ਓਵਰ ‘ਚ ਹਾਰਦਿਕ ਪੰਡਯਾ ਨੇ ਸੂਰਿਆਕੁਮਾਰ ਹੱਥੋਂ ਬਾਊਂਡਰੀ ‘ਤੇ ਕੈਚ ਆਊਟ ਕਰਵਾ ਦਿੱਤਾ। ਬਾਅਦ ‘ਚ ਅਫਰੀਕੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ ਤੇ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 169 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 7 ਦੌੜਾਂ ਨਾਲ ਜਿੱਤ ਕੇ ਟ੍ਰਾਫ਼ੀ ‘ਤੇ ਕਬਜ਼ਾ ਕਰ ਲਿਆ ਹੈ।

ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ   ਵੀਡੀਓ ਸ਼ੇਅਰ ਕਰ ਟੀਮ ਇੰਡੀਆਂ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਵੀਡੀਓ ਵਿੱਚ ਕਿਹਾ, ਟੀਮ ਇੰਡੀਆ ਨੂੰ ਇਸ ਸ਼ਾਨਦਾਨ ਜਿੱਤ ਲਈ ਪੂਰੇ ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ। ਅੱਜ 140 ਕਰੋੜ ਦੇਸ਼ਵਾਸੀ ਤੁਹਾਡੇ ਇਸ ਸ਼ਾਨਦਾਨ ਪ੍ਰਦਰਸ਼ਨ ਲਈ ਮਾਣ ਮਹਿਸੂਸ ਕਰ ਰਹੇ ਹਨ। ਖੇਡ ਦੇ ਮੈਦਾਨ ਵਿੱਚ ਤੁਸੀਂ ਵਰਲਡ ਕੱਪ ਜਿੱਤਿਆ, ਇਸ ਤੋਂ ਇਲਾਵਾ ਤੁਸੀਂ ਪੂਰੇ ਦੇਸ਼ ਦੇ ਪਿੰਡ, ਗਲੀ, ਮੁਹੱਲੇ, ਸ਼ਹਿਰ ਦੇ ਲੋਕਾਂ ਦਾ ਦਿੱਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਇਕ ਵਿਸ਼ੇਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।

Related posts

ਅਰਜਨਟੀਨਾ ਨੇ ਮੈਸੀ ਦੇ ਬਿਨਾਂ ਕੋਪਾ ਅਮਰੀਕਾ ਫੁੱਟਬਾਲ ਦੇ ਆਖਰੀ ਗਰੁੱਪ ਮੈਚ ‘ਚ ਪੇਰੂ ਨੂੰ 2-0 ਨਾਲ ਹਰਾਇਆ

editor

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

editor

ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜਾ, ਅਫ਼ਗਾਨਿਸਤਾਨ ਨੂੰ ਹਰਾਇਆ

editor