India

ਮੋਦੀ ਨੇ ਕਾਂਗਰਸ ‘ਤੇ ਕੱਸਿਆ ਤੰਜ,ਕਿਹਾ-ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫ਼ਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ

ਨਵੀਂ ਦਿੱਲੀ –  ਲੋਕ ਸਭਾ ਵਿਚ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਕਾਂਗਰਸ ਤੇ ਰਾਹੁਲ ਗਾਂਧੀ ‘ਤੇ ਸ਼ਬਦੀ ਹਮਲਾ ਕੀਤਾ। ਮੋਦੀ ਨੇ ਕਿਹਾ ਕਿ ਮੈਂ ਕੁਝ ਲੋਕਾਂ ਦਾ ਦਰਦ ਸਮਝ ਸਕਦਾ ਹਾਂ। ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਵੀ ਫਤਵਾ ਦਿੱਤਾ ਹੈ। ਇਹ ਫਤਵਾ ਹੈ-ਉੱਥੇ ਬੈਠੋ। ਵਿਰੋਧੀ ਧਿਰ ਵਿੱਚ ਬੈਠੋ ਅਤੇ ਜੇਕਰ ਬਹਿਸ ਖ਼ਤਮ ਹੋ ਜਾਵੇ ਤਾਂ ਰੌਲਾ ਪਾਉਂਦੇ ਰਹੋ। ਕਾਂਗਰਸ ਦੇ ਇਤਿਹਾਸ ਦਾ ਇਹ ਪਹਿਲਾ ਮੌਕਾ ਹੈ, ਜਦੋਂ ਕਾਂਗਰਸ ਲਗਾਤਾਰ ਤਿੰਨ ਵਾਰ ਸੌ ਦਾ ਅੰਕੜਾ ਪਾਰ ਨਹੀਂ ਕਰ ਸਕੀ। ਪੀ.ਐੱਮ. ਨੇ ਕਿਹਾ ਕਿ ਕਾਂਗਰਸ ਦੇ ਇਤਿਹਾਸ ਵਿੱਚ ਇਹ ਤੀਜੀ ਸਭ ਤੋਂ ਵੱਡੀ ਹਾਰ ਹੈ। ਕਾਂਗਰਸ ਦਾ ਇਹ ਤੀਜਾ ਸਭ ਤੋਂ ਮਾੜਾ ਪ੍ਰਦਰਸ਼ਨ ਹੈ। ਇਸ ਲਈ ਚੰਗਾ ਹੁੰਦਾ ਜੇਕਰ ਕਾਂਗਰਸ ਆਪਣੀ ਹਾਰ ਮੰਨ ਲੈਂਦੀ। ਜਨਤਾ ਜਨਾਰਦਨ ਦੇ ਹੁਕਮਾਂ ਨੂੰ ਸਵਿਕਾਰ ਕਰਦੀ ਅਤੇ ਆਤਮ-ਪੜਚੋਲ ਕਰਦੀ। ਮੋਦੀ ਨੇ ਕਿਹਾ ਕਿ 1984 ਤੋਂ ਬਾਅਦ ਦੇਸ਼ ਵਿੱਚ 10 ਚੋਣਾਂ ਹੋ ਚੁੱਕੀਆਂ ਹਨ ਅਤੇ 10 ਚੋਣਾਂ ਵਿੱਚ ਕਾਂਗਰਸ 250 ਦੇ ਅੰਕੜੇ ਨੂੰ ਛੂਹ ਵੀ ਨਹੀਂ ਸਕੀ। ਇਸ ਵਾਰ ਕਿਸੇ ਨਾ ਕਿਸੇ ਤਰ੍ਹਾਂ ਉਹ 99 ਦੇ ਜਾਲ ਵਿੱਚ ਫਸੇ ਹੋਏ ਹਨ। ਮੋਦੀ ਨੇ ਕਿਹਾ ਕਿ ਮੈਨੂੰ ਇੱਕ ਕਿੱਸਾ ਯਾਦ ਆਇਆ। ਇੱਕ ਵਿਅਕਤੀ 99 ਨੰਬਰ ਲੈ ਕੇ ਘੁੰਮ ਰਿਹਾ ਸੀ ਅਤੇ ਇਹ ਦਿਖਾਉਂਦਾ ਸੀ ਕਿ ਉਸ ਨੂੰ 99 ਅੰਕ ਮਿਲੇ ਹਨ। ਲੋਕਾਂ ਨੇ ਉਸ ਦੀ ਤਾਰੀਫ ਵੀ ਕੀਤੀ। ਅਧਿਆਪਕ ਨੇ ਆ ਕੇ ਪੁੱਛਿਆ ਕਿ ਤੁਸੀਂ ਕਿਸ ਲਈ ਵਧਾਈ ਦੇ ਰਹੇ ਹੋ? ਉਸ ਨੂੰ ਸੈਂਕੜੇ ਵਿੱਚੋਂ 99 ਅੰਕ ਨਹੀਂ ਮਿਲੇ। ਉਸ ਨੇ 543 ਵਿੱਚੋਂ 99 ਅੰਕ ਹਾਸਲ ਕੀਤੇ ਹਨ। ਮੋਦੀ ਨੇ ਕਿਹਾ ਕਿ 2024 ਤੋਂ ਕਾਂਗਰਸ ਪਰਜੀਵੀ ਪਾਰਟੀ ਨਾਲ ਜਾਣੀ ਜਾਵੇਗੀ। ਪਰਜੀਵੀ ਉਸੇ ਨੂੰ ਖਾਂਦਾ ਹੈ, ਜੋ ਉਸ ਦੇ ਸਰੀਰ ‘ਚ ਹੁੰਦਾ ਹੈ। ਯਾਨੀ ਕਾਂਗਰਸ ਦਾ ਜਿਸ ਨਾਲ ਗਠਜੋੜ ਹੁੰਦਾ ਹੈ, ਇਹ ਉਸੇ ਦਾ ਵੋਟ ਖਾ ਜਾਂਦੀ ਹੈ। ਇਹ ਆਪਣੀ ਸਹਿਯੋਗੀ ਪਾਰਟੀਆਂ ਦੀ ਕੀਮਤ ‘ਤੇ ਖੁਸ਼ਹਾਲ ਰਹਿੰਦੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫਿਲਮ ਸ਼ੋਲੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੈਂ ਕਾਂਗਰਸ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਾਅਲੀ ਜਿੱਤ ਦਾ ਜਸ਼ਨ ਮਨਾ ਕੇ ਫਤਵੇ ਨੂੰ ਨਾ ਦਬਾਓ। ਝੂਠੀ ਜਿੱਤ ਦੇ ਨਸ਼ੇ ਵਿਚ ਨਾ ਰਹੋ। ਫਤਵੇ ਨੂੰ ਇਮਾਨਦਾਰੀ ਨਾਲ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਨੂੰ ਸਵੀਕਾਰ ਕਰੋ। ਭਾਜਪਾ ਅਤੇ ਕਾਂਗਰਸ ਵਿਚਾਲੇ ਜਿੱਥੇ ਸਿੱਧੀ ਟੱਕਰ ਸੀ, ਉੱਥੇ ਕਾਂਗਰਸ ਪ੍ਰਮੁੱਖ ਪਾਰਟੀ ਸੀ, ਉੱਥੇ ਕਾਂਗਰਸ ਦਾ ਸਟਰਾਈਕ ਰੇਟ ਸਿਰਫ਼ 26 ਫ਼ੀਸਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ 99 ਸੀਟਾਂ ਵਿਚੋਂ ਜ਼ਿਆਦਾਤਰ ਇਸ ਦੇ ਸਹਿਯੋਗੀਆਂ ਨੇ ਜਿੱਤੀਆਂ ਹਨ ਅਤੇ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਕਾਂਗਰਸ ਇਕ ਪਰਜੀਵੀ ਹੈ। 16 ਰਾਜਾਂ ਵਿੱਚ ਜਿੱਥੇ ਕਾਂਗਰਸ ਨੇ ਇਕੱਲਿਆਂ ਚੋਣਾਂ ਲੜੀਆਂ ਸਨ, ਉਨ੍ਹਾਂ ਦੇ ਵੋਟ ਹਿੱਸੇ ਵਿੱਚ ਗਿਰਾਵਟ ਆਈ ਹੈ। ਗੁਜਰਾਤ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਉਹ ਤਿੰਨ ਰਾਜ ਹਨ ਜਿੱਥੇ ਕਾਂਗਰਸ ਨੇ ਆਪਣੇ ਦਮ ‘ਤੇ ਚੋਣ ਲੜੀ ਅਤੇ 64 ‘ਚੋਂ ਸਿਰਫ਼ ਦੋ ਸੀਟਾਂ ਹੀ ਜਿੱਤੀਆਂ।

Related posts

ਲਾਲੂ ਪ੍ਰਸਾਦ ਦਾ ਦਾਅਵਾ- ਅਗਸਤ ਮਹੀਨੇ ‘ਚ ਡਿੱਗ ਸਕਦੀ ਹੈ ਮੋਦੀ ਸਰਕਾਰ

editor

ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜਣਿਆਂ ਦੀ ਹੋਈ ਮੌਤ

editor

ਸੰਸਦ ਮੈਂਬਰ ਦੇ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ

editor