India

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦਾ ਜਵਾਬ ਦਿੰਦੇ ਗ਼ਲਤ ਬਿਆਨਬਾਜ਼ੀ ਕੀਤੀ, ਜਿਸ ਦੇ ਵਿਰੋਧ ‘ਚ ਵਿਰੋਧੀ ਧਿਰ ਨੂੰ ਸਦਨ ਤੋਂ ਵਾਕਆਊਟ ਕਰਨਾ ਪਿਆ। ਸੰਸਦ ਭਵਨ ਕੰਪਲੈਕਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਝੂਠ ਬੋਲਣਾ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਪ੍ਰਧਾਨ ਮੰਤਰੀ ਮੋਦੀ ਦੀ ਆਦਤ ਬਣ ਗਈ ਹੈ। ਖੜਗੇ ਨੇ ਜਦੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਨਾਲ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ‘ਭਾਰਤ’ ਗਠਜੋੜ ਦੀਆਂ ਕਈ ਸੰਘਟਕ ਪਾਰਟੀਆਂ ਦੇ ਆਗੂ ਵੀ ਮੌਜੂਦ ਸਨ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਗਾਇਆ, ‘ਅਸੀਂ ਸਾਰਿਆਂ ਨੇ ਇਸ ਲਈ ਵਾਕਆਊਟ ਕੀਤਾ, ਕਿਉਂਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਸਦਨ ਵਿਚ ਕੁਝ ਗ਼ਲਤ ਗੱਲਾਂ ਰੱਖੀਆਂ। ਝੂਠ ਬੋਲਣਾ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਉਨ੍ਹਾਂ ਦੀ ਆਦਤ ਹੈ।”ਉਹਨਾਂ ਨੇ ਕਿਹਾ ਕਿ ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਸੀ ਕਿ ਸੰਵਿਧਾਨ ਤੁਸੀਂ ਨਹੀਂ ਬਣਾਇਆ, ਤੁਸੀਂ ਲੋਕ ਸੰਵਿਧਾਨ ਦੇ ਖ਼ਿਲਾਫ਼ ਹੋ। ਮੈਂ ਇਹ ਗੱਲ ਸਦਨ ਵਿਚ ਰੱਖਣਾ ਚਾਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ, “ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖ ਪੱਤਰ ‘ਆਰਗੇਨਾਈਜ਼ਰ’ ਦੇ ਸੰਪਾਦਕੀ ਵਿੱਚ 30 ਨਵੰਬਰ, 1950 ਨੂੰ ਲਿਖਿਆ ਗਿਆ ਸੀ ਕਿ ਭਾਰਤ ਦੇ ਇਸ ਨਵੇਂ ਸੰਵਿਧਾਨ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਵਿੱਚ ਕੁਝ ਵੀ ਭਾਰਤੀ ਨਹੀਂ ਹੈ।’ ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਜਨ ਸੰਘ ਅਤੇ ਇਸ ਨਾਲ ਜੂੜੇ ਸੰਗਠਨਾਂ ਨੇ ਸੰਵਿਧਾਨ ਦਾ ਵਿਰੋਧ ਕੀਤਾ ਸੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਬਾਬਾ ਸਾਹਿਬ ਭੀਮਰਾਮ ਅੰਬੇਡਕਰ ਦੇ ਪੁਤਲੇ ਫੂਕੇ ਸਨ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਸਾਨੂੰ ਸੰਵਿਧਾਨ ਵਿਰੋਧੀ ਕਹਿ ਰਹੇ ਹਨ, ਜਦਕਿ ਇਹ ਲੋਕ ਜਨਮ ਤੋਂ ਹੀ ਸੰਵਿਧਾਨ ਵਿਰੋਧੀ ਹਨ, ਰਾਜ ਸਭਾ ‘ਚ ਕਾਂਗਰਸ ਦੇ ਉਪ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ, ‘ਵਿਰੋਧੀ ਨੇਤਾ ਨੇ ਸਦਨ ‘ਚ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ… ਪੂਰੀ ਵਿਰੋਧੀ ਧਿਰ ਵਾਕਆਊਟ ਕਰ ਗਈ ਕਿਉਂਕਿ ਸਦਨ ਵਿੱਚ ਝੂਠ ਬੋਲਿਆ ਜਾ ਰਿਹਾ ਸੀ।’

Related posts

ਲਾਲੂ ਪ੍ਰਸਾਦ ਦਾ ਦਾਅਵਾ- ਅਗਸਤ ਮਹੀਨੇ ‘ਚ ਡਿੱਗ ਸਕਦੀ ਹੈ ਮੋਦੀ ਸਰਕਾਰ

editor

ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜਣਿਆਂ ਦੀ ਹੋਈ ਮੌਤ

editor

ਸੰਸਦ ਮੈਂਬਰ ਦੇ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ

editor