India

ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅੱਜ ਤੱਕ ਮੁਲਤਵੀ

ਨਵੀਂ ਦਿੱਲੀ – ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਸੰਬੋਧਨ ਦੀ ਕਾਪੀ ਲੋਕ ਸਭਾ ਦੇ ਮੇਜ਼ ’ਤੇ ਰੱਖੀ ਗਈ ਅਤੇ ਫਿਰ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਦੁਪਹਿਰ ਕਰੀਬ 12.38 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ। ਇਸ ਤੋਂ ਬਾਅਦ ਬਿਰਲਾ ਨੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ’ਚ ਲੋਕ ਸਭਾ ਚੈਂਬਰ ਦੀ ਵਰਤੋਂ ਲਈ ਨਿਯਮਾਂ ’ਚ ਢਿੱਲ ਦੇਣ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦੇਣ ਬਾਰੇ ਸਦਨ ਨੂੰ ਸੂਚਿਤ ਕੀਤਾ।ਇਸ ’ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੇਜ਼ਾਂ ’ਤੇ ਥਪਥਪਾਈ ਕੀਤੀ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਹ ਲਗਾਤਾਰ ਚੌਥੀ ਵਾਰ ਤਿਰੂਵਨੰਤਪੁਰਮ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਥਰੂਰ ਨੇ ਹੱਥ ਵਿਚ ਸੰਵਿਧਾਨ ਦੀ ਕਾਪੀ ਲੈ ਕੇ ਅੰਗਰੇਜ਼ੀ ’ਚ ਸਹੁੰ ਚੁੱਕੀ ਅਤੇ ਬਾਅਦ ਵਿਚ ‘ਜੈ ਹਿੰਦ, ਜੈ ਸੰਵਿਧਾਨ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ਦੀ ਕਾਪੀ ਸਦਨ ਦੇ ਮੇਜ਼ ’ਤੇ ਰੱਖ ਦਿੱਤੀ ਗਈ। ਬਿਰਲਾ ਨੇ ਦੁਪਹਿਰ ਕਰੀਬ 12.45 ਵਜੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।

Related posts

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤਕ ਵਧਾਈ ਨਿਆਂਇਕ ਹਿਰਾਸਤ

editor

ਪ੍ਰਧਾਨ ਮੰਤਰੀ ਦਾ ਰਾਜ ਸਭਾ ’ਚ ਭਾਸ਼ਣ 

editor

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

editor