International

ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐ

ਮਾਸਕੋ – ਰੂਸ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਆਪਣੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ 11 ਹਵਾਈ ਅੱਡਿਆਂ ਲਈ ਉਡਾਣਾਂ ‘ਤੇ ਅਸਥਾਈ ਪਾਬੰਦੀ ਨੂੰ 19 ਮਈ ਤੱਕ ਵਧਾ ਦਿੱਤਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਰਸ਼ੀਅਨ ਫੈਡਰਲ ਏਜੰਸੀ ਫਾਰ ਏਅਰ ਟਰਾਂਸਪੋਰਟ (ਰੋਸਾਵੀਏਟਸੀਆ) ਨੇ ਦਿੱਤੀ। ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ, “11 ਰੂਸੀ ਹਵਾਈ ਅੱਡਿਆਂ ‘ਤੇ ਅਸਥਾਈ ਉਡਾਣ ਪਾਬੰਦੀਆਂ ਦੀ ਵਿਵਸਥਾ ਨੂੰ 19 ਮਈ, 2022, ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 3:45 ਵਜੇ (00:45 GMT) ਤੱਕ ਵਧਾ ਦਿੱਤਾ ਗਿਆ ਹੈ।”

ਦੇਸ਼ ਵਿੱਚ, ਅਨਾਪਾ, ਬੇਲਗੋਰੋਡ, ਬ੍ਰਾਇੰਸਕ, ਵੋਰੋਨੇਜ਼, ਗੇਲੇਂਡਜ਼ਿਕ, ਕ੍ਰਾਸਨੋਦਰ, ਕੁਰਸਕ, ਲਿਪੇਟਸਕ, ਰੋਸਟੋਵ-ਆਨ-ਡਾਨ, ਸਿਮਫੇਰੋਪੋਲ ਅਤੇ ਏਲੀਸਤਾ ਦੇ ਹਵਾਈ ਅੱਡਿਆਂ ‘ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਰੋਸਾਵੀਅਤਸੀਆ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸੀ ਏਅਰਲਾਈਨਜ਼ ਵੱਲੋਂ ਸੋਚੀ, ਵੋਲਗੋਗਰਾਡ, ਮਿਨਰਲਨੀ ਵੋਡੀ, ਸਟਾਵਰੋਪੋਲ ਅਤੇ ਮਾਸਕੋ ਦੇ ਹਵਾਈ ਅੱਡਿਆਂ ਨੂੰ ਫਿਲਹਾਲ ਪਾਬੰਦੀਸ਼ੁਦਾ ਹਵਾਈ ਅੱਡੇ ਦੇ ਬਦਲ ਵਜੋਂ ਵਰਤਿਆ ਜਾਵੇਗਾ, ਜਿਸ ਲਈ ਇਨ੍ਹਾਂ ਰੂਟਾਂ ‘ਤੇ ਯਾਤਰੀਆਂ ਦੀ ਆਵਾਜਾਈ ਨੂੰ ਵਿਵਸਥਿਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਯੂਕਰੇਨ ਵਿਚਾਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਬਾਅਦ ਰੂਸ ਆਈ. ਪਰ ਦੋਹਾਂ ਦੇਸ਼ਾਂ ਵਿਚਾਲੇ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਜੰਗ ਵਿੱਚ ਕਈ ਦੇਸ਼ਾਂ ਨੇ ਰੂਸ ਉੱਤੇ ਕਈ ਪਾਬੰਦੀਆਂ ਲਾਈਆਂ। ਇਸ ਦੇ ਨਾਲ ਹੀ ਰੂਸ ਸਾਰੀਆਂ ਪਾਬੰਦੀਆਂ ਦੇ ਨਾਲ ਯੂਕਰੇਨ ਨਾਲ ਜੰਗ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ, ਰੋਸਾਵੀਅਤਸੀਆ ਨੇ 24 ਫਰਵਰੀ ਨੂੰ ਪਾਬੰਦੀਆਂ ਲਗਾਈਆਂ ਸਨ, ਜੋ ਦਿਨੋਂ-ਦਿਨ ਅਸਥਾਈ ਤੌਰ ‘ਤੇ ਵਧ ਰਹੀਆਂ ਹਨ।

ਇਸ ਭਿਆਨਕ ਯੁੱਧ ਵਿਚ ਰੂਸੀ ਫ਼ਜ ਯੂਕਰੇਨ ‘ਤੇ ਹਮਲਾ ਕਰ ਰਹੀ ਹੈ। ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਈ ਸ਼ਹਿਰ ਉਜਾੜ ਹੋ ਗਏ ਹਨ। ਵੱਡੀਆਂ ਇਮਾਰਤਾਂ ਖੰਡਰ ਬਣ ਗਈਆਂ। ਹਰ ਰੋਜ਼ ਰੂਸੀ ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਨਾਲ ਪੂਰਾ ਯੂਕਰੇਨ ਹਿੱਲ ਜਾਂਦਾ ਹੈ।

Related posts

ਬਰਤਾਨਵੀ ਚੋਣਾਂ ‘ਚ ਪੰਜਾਬੀਆਂ ਦਾ ਜਲਵਾ, 9 ਪੰਜਾਬੀ ਚੋਣ ਜਿੱਤਣ ‘ਚ ਰਹੇ ਸਫਲ

editor

ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ

editor

ਮਾਸਕੋ ‘ਚ ਗਰਮੀ ਤੋੜ ਰਹੀ ਹੈ ਰਿਕਾਰਡ, 35 ਡਿਗਰੀ ਤੋਂ ਪਾਰ ਪਹੁੰਚਿਆਂ ਤਾਪਮਾਨ

editor