Sport

ਰੋਨਾਲਡੋ ਨੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ

ਲਿਸਬਨ – ਪੁਰਤਗਾਲ ਤੇ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਇਤਿਹਾਸ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਦੀ ਟੀਮ ਜੁਵੈਂਟਸ ਨੇ ਨਾਪੋਲੀ ਨੂੰ 2-0 ਨਾਲ ਮਾਤ ਦੇ ਕੇ ਇਟਾਲੀਅਨ ਸੁਪਰ ਕੱਪ ਦਾ ਖ਼ਿਤਾਬ ਨੌਵੀਂ ਵਾਰ ਜਿੱਤਿਆ ਤੇ ਇਸ ਮੈਚ ਵਿਚ ਰੋਨਾਲਡੋ ਨੇ ਵੀ ਗੋਲ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ 760ਵਾਂ ਗੋਲ ਹੈ। ਹੁਣ ਰੋਨਾਲਡੋ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਰੋਲਾਨਡੋ ਨੇ ਜੋਸੇਫ ਬਿਕਾਨ ਦੇ 759 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਰੋਨਾਲਡੋ ਨੇ ਜੁਵੈਂਟਸ ਲਈ ਚੌਥਾ ਖ਼ਿਤਾਬ ਜਿੱਤਿਆ। ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ ਫੁੱਟਬਾਲ ਇਤਿਹਾਸ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ। ਇਸ ਮਾਮਲੇ ਵਿਚ ਉਸ ਨੇ ਆਸਟ੍ਰੇਲੀਆ ਦੇ ਜੋਸਫ ਬਿਕਾਨ, ਬ੍ਰਾਜ਼ੀਲ ਦੇ ਲੀਜੈਂਡ ਪੇਲੇ ਤੇ ਅਰਜਨਟੀਨਾ ਦੇ ਲਿਓਨਿਲ ਮੇਸੀ ਨੂੰ ਪਛਾੜ ਦਿੱਤਾ ਹੈ। ਰੋਨਾਲਡੋ ਨੇ ਇਹ ਉਪਲੱਬਧੀ ਇਟਾਲੀਅਨ ਸੁਪਰ ਕੱਪ ਦੇ ਫਾਈਨਲ ਵਿਚ ਹਾਸਲ ਕੀਤੀ। ਰੋਨਾਲਡੋ ਨੇ ਨੇਪੋਲੀ ਵਿਰੁੱਧ 2 ਗੋਲ ਕਰਦੇ ਹੋਏ ਯੁਵੈਂਟਸ ਟੀਮ ਨੂੰ 2-0 ਨਾਲ ਹਰਾ ਦਿੱਤਾ।

102 ਕੌਮਾਂਤਰੀ ਗੋਲ ਰੋਨਾਲਡੋ ਦੇ ਨਾਂ ਹਨ। ਉਹ ਆਗਾਮੀ ਦਿਨਾਂ ਵਿਚ ਇਰਾਨ ਦੇ ਅਲੀ ਡੇਈ ਨੂੰ ਪਛਾੜ ਸਕਦਾ ਹੈ, ਜਿਸ ਦੇ ਨਾਂ 109 ਗੋਲਾਂ ਦਾ ਰਿਕਾਰਡ ਹੈ। 300 ਤੋਂ ਵੱਧ ਟਰਾਫੀਆਂ/ਮੈਡਲ ਇਕ ਅੰਦਾਜ਼ੇ ਮੁਤਾਬਕ ਰੋਨਾਲਡੋ ਦੇ ਨਾਂ ਹਨ। 22 ਇੰਟਰੈਸ਼ਨਲ ਮੈਚਾਂ ਵਿਚ ਮੈਨ ਆਫ ਦਿ ਮੈਚ ਐਵਾਰਡ ਜਿੱਤੇ। 2018 ਫੀਫਾ ਵਰਲਡ ਕੱਪ ਵਿਚ ਉਸ ਨੇ ਹੈਟ੍ਰਿਕ ਲਾਈ ਸੀ । ਰੋਨਾਲਡੋ ਨੇ 2013 ਵਿਚ ਸਭ ਤੋਂ ਵੱਧ 69 ਗੋਲ ਕੀਤੇ ਸਨ।

 

 

 

 

 

ਬਿਕਾਨ ਨੇ ਕਿੰਨੇ ਗੋਲ ਕੀਤੇ, ਇਸ ਨੂੰ ਲੈ ਕੇ ਵੀ ਮਤਭੇਦ ਹਨ। ਕਈ ਫੁੱਟਬਾਲ ਵੈੱਬਸਾਈਟਾਂ ਇਸ ਨੂੰ 805 ਮੰਨਦੀਆਂ ਹਨ ਕਿਉਂਕਿ 1952 ਤੋਂ ਬਾਅਦ ਬਿਕਾਨ ਸੈਕੰਡ ਡਿਵੀਜ਼ਨ ਵਿਚ ਵੀ ਖੇਡਿਆ ਸੀ ਜਿਸ ਦਾ ਰਿਕਾਰਡ ਨਹੀਂ ਮਿਲਦਾ ਹੈ। ਕੁਝ ਗੋਲ ਅਜਿਹੇ ਮੈਚਾਂ ਵਿਚ ਵੀ ਸਨ, ਜਿਹੜੇ ਅਧਿਕਾਰਤ ਨਹੀਂ ਸਨ। ਇਸ ਲਈ ਉਸਦਾ ਰਿਕਾਰਡ 759 ਗੋਲ ਹੀ ਮੰਨਿਆ ਗਿਆ।

ਪੇਲੇ ਜਦੋਂ ਓਵਰਆਲ 1000 ਗੋਲ ਕਰਨ ਦੇ ਨੇੜੇ ਸੀ ਤਦ ਆਸਟਰੀਆ ਦੇ ਬਾਈਂਡਰ ਨੇ ਮੀਡੀਆ ਨੂੰ ਬਿਕਾਨ ਨੂੰ ਲੱਭਣ ਨੂੰ ਕਿਹਾ ਸੀ। ਬਿਕਾਨ ਨੇ ਦਾਅਵਾ ਕੀਤਾ ਕਿ ਉਹ 5 ਹਜ਼ਾਰ ਤੋਂ ਵੱਧ ਗੋਲ ਕਰ ਚੁੱਕਾ ਹੈ। ਉਸ ਨੇ ਇਸ ਸਬੰਧੀ ਕਿਸੇ ਨੂੰ ਕੁਝ ਦੱਸਿਆ ਕਿਉਂ ਨਹੀਂ, ਸਵਾਲ ‘ਤੇ ਬਿਕਾਨ ਬੋਲਿਆ-ਜੇਕਰ ਮੈਂ ਬੋਲਦਾ ਤਾਂ ਮੇਰੇ ਉੱਪਰ ਕੋਈ ਭਰੋਸਾ ਨਹੀਂ ਕਰਦਾ।

ਮੰਨਿਆ ਜਾਂਦਾ ਹੈ ਕਿ ਬ੍ਰਾਜ਼ੀਲ ਦੇ ਪੇਲੇ ਤੇ ਰੋਮਾਰੀਆ ਨੇ ਵੀ 1000 ਤੋਂ ਵੱਧ ਗੋਲ ਕੀਤੇ ਪਰ ਇਨ੍ਹਾਂ ਦਾ ਰਿਕਾਰਡ ਨਾ ਹੋਣ ਦੇ ਕਾਰਣ ਉਹ ਕ੍ਰਮਵਾਰ 757 ਤੇ 743 ਤਕ ਹੀ ਸੀਮਤ ਰਹਿ ਗਿਆ।

Related posts

ਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਹਰਾ ਕੇ ਆਨੰਦ 10ਵੀਂ ਵਾਰ ਚੈਂਪੀਅਨ ਬਣੇ

editor

ਅਰਜਨਟੀਨਾ ਨੇ ਮੈਸੀ ਦੇ ਬਿਨਾਂ ਕੋਪਾ ਅਮਰੀਕਾ ਫੁੱਟਬਾਲ ਦੇ ਆਖਰੀ ਗਰੁੱਪ ਮੈਚ ‘ਚ ਪੇਰੂ ਨੂੰ 2-0 ਨਾਲ ਹਰਾਇਆ

editor

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

editor