India

ਲਾਲੂ ਪ੍ਰਸਾਦ ਦਾ ਦਾਅਵਾ- ਅਗਸਤ ਮਹੀਨੇ ‘ਚ ਡਿੱਗ ਸਕਦੀ ਹੈ ਮੋਦੀ ਸਰਕਾਰ

ਪਟਨਾ – ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਕਮਜ਼ੋਰ’ ਹੈ ਅਤੇ ਅਗਲੇ ਮਹੀਨੇ ਦੀ ਸ਼ੁਰੂਆਤ ‘ਚ ਡਿੱਗ ਸਕਦੀ ਹੈ। ਲਾਲੂ ਨੇ ਰਾਜਦ ਦੇ ਸਥਾਪਨਾ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ‘ਚ ਇਹ ਦਾਅਵਾ ਕੀਤਾ। ਪਾਰਟੀ ਦੇ 28 ਸਾਲ ਪੂਰੇ ਹੋਣ ਮੌਕੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲਾਲੂ ਪ੍ਰਸਾਦ ਨੇ ਕਿਹਾ,”ਮੋਦੀ ਸਰਕਾਰ ਕਮਜ਼ੋਰ ਹੈ। ਇਹ ਕਦੇ ਵੀ ਡਿੱਗ ਸਕਦੀ ਹੈ। ਇਹ ਅਗਸਤ ‘ਚ ਡਿੱਗ ਸਕਦੀ ਹੈ।” ਇਸ ਦੌਰਾਨ ਲਾਲੂ ਦੇ ਛੋਟੇ ਬੇਟੇ ਅਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਲਾਲੂ ਨੇ ਪਾਰਟੀ ਵਰਕਰਾਂ ਤੋਂ ਅਜਿਹੀ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਹਾਲ ਦੀਆਂ ਲੋਕ ਸਭਾ ਚੋਣਾਂ ‘ਚ ਰਾਜਦ ਨੇ 5 ਸਾਲ ਪਹਿਲੇ ਦੀ ਤੁਲਨਾ ‘ਚ ਆਪਣੀਆਂ ਸੀਟਾਂ ਦੀ ਗਿਣਤੀ ਅਤੇ ਵੋਟ ਫ਼ੀਸਦੀ ‘ਚ ਸੁਧਾਰ ਕੀਤਾ ਹੈ। ਲਾਲੂ ਨੇ ਕਿਹਾ,”ਅਸੀਂ ਕਾਫ਼ੀ ਸਮੇਂ ਤੋਂ ਬਿਹਾਰ ਵਿਧਾਨ ਸਭਾ ‘ਚ ਸਭ ਤੋਂ ਵੱਡੀ ਪਾਰਟੀ ਰਹੇ ਹਾਂ। ਕਈ ਹੋਰ ਪਾਰਟੀਆਂ ਦੇ ਉਲਟ ਅਸੀਂ ਕਦੇ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ।” ਉਨ੍ਹਾਂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ, ਜਦੋਂ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਜ਼ਿਆਦਾਤਰ ਨੇਤਾ ਭਾਜਪਾ ਦੇ ਇਕ ਪ੍ਰੋਗਰਾਮ ‘ਚ ਸਨ, ਜਿੱਥੇ ਬਿਹਾਰ ਤੋਂ ਨਵੇਂ ਚੁਣੇ ਕੇਂਦਰੀ ਮੰਤਰੀਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਸੀ।

Related posts

ਮਨੀਪੁਰ ਦੇ ਜਿਰੀਬਾਮ ਪੁੱਜ ਕੇ ਰਾਹੁਲ ਗਾਂਧੀ ਨੇ ਰਾਹਤ ਕੈਂਪਾਂ ’ਚ ਰਹਿ ਰਹੇ ਲੋਕਾਂ ਨਾਲ ਕੀਤੀ ਮੁਲਾਕਾਤ

editor

ਹੇਮੰਤ ਸੋਰੇਨ ਸਰਕਾਰ ਨੇ ਝਾਰਖੰਡ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕੀਤਾ

editor

ਕਠੂਆ ’ਚ ਫ਼ੌਜੀ ਕਾਫ਼ਲੇ ’ਤੇ ਅੱਤਵਾਦੀ ਵੱਲੋਂ ਗ੍ਰਨੇਡ ਹਮਲੇ ਦੌਰਾਨ ਚਾਰ ਜਵਾਨ ਸ਼ਹੀਦ, 6 ਜ਼ਖ਼ਮੀ

editor