India

ਲੱਦਾਖ ’ਚ ਟੈਂਕ ਅਭਿਆਸ ਦੌਰਾਨ ਹਾਦਸਾ, 5 ਜਵਾਨ ਸ਼ਹੀਦ

ਲੇਹ – ਲੱਦਾਖ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੇੜੇ ਨਦੀ ਪਾਰ ਕਰਦੇ ਸਮੇਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ। ਹਾਦਸੇ ਵਿਚ ਜਾਨ ਗੁਆਉਣ ਵਾਲੇ 5 ਜਵਾਨਾਂ ’ਚ ਇਕ ਜੇਸੀਓ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਟੈਂਕ ਅਭਿਆਨ ਮਿਸ਼ਨ ਦੌਰਾਨ ਨਦੀ ਨੂੰ ਪਾਰ ਕਰਦਿਆਂ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਤਰਾਂ ਮੁਤਾਬਕ ਇਹ ਹਾਦਸਾ ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਦੇ ਮੰਦਰ ਮੋੜ ’ਤੇ ਉਸ ਸਮੇਂ ਵਾਪਰਿਆ, ਜਦੋਂ ਇਕ ਟੈਂਕ ਅਭਿਆਸ ਦੌਰਾਨ ਨਦੀ ਨੂੰ ਪਾਰ ਕਰ ਰਿਹਾ ਸੀ। ਟੈਂਕ ਵਿਚ 5 ਜਵਾਨ ਸਨ, ਜੋ ਪਾਣੀ ਵਿਚ ਰੁੜੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦਰਅਸਲ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੇੜੇ ਇਕ ਟੀ-72 ਟੈਂਕ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਫ਼ੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਟੀ-72 ਟੈਂਕ ਜਿਸ ਵਿਚ 5 ਫ਼ੌਜੀ ਸਵਾਰ ਸਨ, ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਰੁੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੌਲਤ ਬੇਗ ਓਲਡੀ ਲੱਦਾਖ ਦਾ ਸਭ ਤੋਂ ਉੱਤਰੀ ਬਿੰਦੂ ਹੈ ਅਤੇ ਗਲਵਾਨ ਘਾਟੀ ਵਿਚ ਸੰਪਰਕ ਦਾ ਪਹਿਲਾ ਬਿੰਦੂ ਹੈ, ਜਿੱਥੇ 2020 ’ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਇਕ ਪੋਸਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ।

Related posts

ਲੋਨਾਵਾਲਾ ਡੈਮ ‘ਚ ਇਕ ਹੀ ਪਰਿਵਾਰ ਦੇ 5 ਲੋਕ ਡੁੱਬ ਗਏ

editor

ਬਿਭਵ ਕੁਮਾਰ ਦੀ ਅਪੀਲ ‘ਤੇ ਕੁਝ ਸਮੇਂ ‘ਚ ਹਾਈ ਕੋਰਟ ਸੁਣਾਏਗੀ ਫ਼ੈਸਲਾ

editor

‘ਮੇਰੀ ਆਵਾਜ਼ ਨੂੰ ਦਬਾਉਣ ਦੀ ਭਾਰੀ ਕੀਮਤ ਚੁਕਾਉਣੀ ਪਈ – ਮਹੂਆ ਮੋਇਤਰਾ

editor