International

ਵਿਦੇਸ਼ ਮੰਤਰੀ ਜੈਸ਼ੰਕਰ ਅਗਲੇ ਹਫ਼ਤੇ ਕਰ ਸਕਦੇ ਹਨ ਸ਼੍ਰੀਲੰਕਾ ਦਾ ਦੌਰਾ

ਕੋਲੰਬੋ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 20 ਜੂਨ ਨੂੰ ਸ਼੍ਰੀਲੰਕਾ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀਲੰਕਾ ਜੈਸ਼ੰਕਰ ਦੀ ਯਾਤਰਾ ਨੂੰ ਲੈ ਕੇ ਉਤਸੁਕ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਆਉਣ ਵਾਲੇ ਦਿਨਾਂ ’ਚ ਸ਼੍ਰੀਲੰਕਾ ਦਾ ਦੌਰਾ ਕਰਨ ਦੀ ਉਮੀਦ ਹੈ। ਸਾਬਰੀ ਨੇ ਕਿਹਾ ਕਿ ਇਹ ਦੌਰੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਪਿਛਲੇ ਹਫ਼ਤੇ ਨਵੀਂ ਦਿੱਲੀ ਫੇਰੀ ਦਾ ਨਤੀਜਾ ਹਨ, ਜਿੱਥੇ ਉਹ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ।
ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲਾ ਵਲੋਂ ਜੈਸ਼ੰਕਰ ਦੀ ਯਾਤਰਾ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਨਵੀਂ ਸਰਕਾਰ ’ਚ ਵਿਦੇਸ਼ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਇਹ ਜੈਸ਼ੰਕਰ ਦੀ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ ਹੋ ਸਕਦੀ ਹੈ। ਜੈਸ਼ੰਕਰ ਪਿਛਲੀ ਵਾਰ ਅਕਤੂਬਰ 2023 ’ਚ ਕੋਲੰਬੋ ਆਏ ਸਨ, ਜਦੋਂ ਉਹ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਓ) ਦੀ ਬੈਠਕ ’ਚ ਸ਼ਾਮਲ ਹੋਏ ਸਨ। ਸਮਾਚਾਰ ਪੋਰਟਲ ਅਦਾਦੇਰਾਨਾ.ਐੱਲਕੇ ਅਨੁਸਾਰ ਭਾਰਤ ’ਚ ਰਾਸ਼ਟਰਪਤੀ ਵਿਕਰਮਸਿੰਘੇ ਨਾਲ ਹਾਲ ਦੀ ਬੈਠਕ ਦੌਰਾਨ ਜੈਸ਼ੰਕਰ ਨੇ ਭਾਰਤੀ ਨਿਵੇਸ਼ ਤੋਂ ਸ਼੍ਰੀਲੰਕਾ ’ਚ ਸ਼ੁਰੂ ਕੀਤੇ ਗਏ ਵਿਕਾਸ ਪ੍ਰਾਜੈਕਟਾਂ ਨੂੰ ਜਲਦੀ ਮੁੜ ਸ਼ੁਰੂ ਕਰਨ ਦੀ ਗੱਲ ਕੀਤੀ, ਜੋ ਵਿਚ ਹੀ ਰੁਕ ਗਏ ਸਨ।

Related posts

ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ ਜੂਲੀਅਨ ਅਸਾਂਜੇ

editor

ਇਟਲੀ ਵਿਖੇ ਪੰਜਾਬੀ ਨੇ ਵਿਦੇਸ਼ ’ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਵਧਾਇਆ ਮਾਣ

editor

ਵਿਦੇਸ਼ੀ ਨਾਗਰਿਕ ਪੋਸਟ ‘ਗ੍ਰੈਜੂਏਸ਼ਨ ਵਰਕ ਪਰਮਿਟ’ ਲਈ ਅਪਲਾਈ ਨਹੀਂ ਕਰ ਸਕਣਗੇ

editor