Sport

ਵਿਰਾਟ ਨੇ 2014 ਐਡੀਲੇਡ ਟੈਸਟ ਨੂੰ ਮੀਲ ਦਾ ਪੱਥਰ ਦੱਸਿਆ

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 2014 ਵਿਚ ਆਸਟਰੇਲੀਆ ਵਿਰੁੱਧ ਹੋਏ ਟੈਸਟ ਮੈਚ ਨੂੰ ਮੰਗਲਵਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਟੀਮ ਹਮੇਸ਼ਾ ਇਕ ਮਹੱਤਵਪੂਰਨ ਉਪਲੱਬਧੀ ਰਹੇਗਾ। ਵਿਰਾਟ ਨੇ 2014 ਵਿਚ ਆਸਟਰੇਲੀਆ ਦੇ ਐਡੀਲੇਡ ਵਿਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਵਿਚ ਮਹਿੰਦਰ ਸਿੰਘ ਧੋਨੀ ਦੇ ਜ਼ਖ਼ਮੀ ਹੋਣ ਦੇ ਕਾਰਣ ਭਾਰਤ ਦੀ ਕਪਤਾਨੀ ਕੀਤੀ ਸੀ। ਇਹ ਪਹਿਲੀ ਵਾਰ ਸੀ ਜਦੋਂ ਵਿਰਾਟ ਨੇ ਟੈਸਟ ਮੈਚ ਵਿਚ ਭਾਰਤੀ ਦੀ ਅਗਵਾਈ ਕੀਤੀ ਸੀ।ਭਾਰਤ ਇਸ ਸੀਰੀਜ਼ ਦੇ ਪਹਿਲੇ ਮੈਚ ਵਿਚ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ 48 ਦੌੜਾਂ ਨਾਲ ਹਾਰ ਗਿਆ ਸੀ। ਭਾਰਤ ਇਸ ਮੈਚ ਵਿਚ ਜਿੱਤ ਦੇ ਬਹੁਤ ਨੇੜੇ ਪਹੁੰਚਿਆ ਸੀ। ਵਿਰਾਟ ਨੇ ਇਸ ਮੈਚ ਦੀ ਪਹਿਲੀ ਪਾਰੀ ਵਿਚ 115 ਤੇ ਦੂਜੀ ਪਾਰੀ ਵਿਚ 141 ਦੌੜਾਂ ਬਣਾਈਆਂ ਸਨ। ਭਾਰਤ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 315 ਦੌੜਾਂ ’ਤੇ ਸਿਮਟ ਗਈ ਸੀ। ਵਿਰਾਟ ਨੇ ਟਵੀਟ ਕੀਤਾ, ‘‘ਜਿਸ ਤਰ੍ਹਾਂ ਦੀ ਟੈਸਟ ਟੀਮ ਅੱਜ ਅਸੀਂ ਹਾਂ, ਉਸਦੇ ਬਣਨ ਦੀ ਸਾਡੀ ਯਾਤਰਾ ਵਿਚ ਇਹ (ਆਸਟਰੇਲੀਆ ਵਿਰੁੱਧ ਟੈਸਟ ਮੈਚ) ਬਹੁਤ ਵਿਸ਼ੇਸ਼ ਤੇ ਮਹੱਤਵਪੂਰਨ ਟੈਸਟ ਸੀ। ਐਡੀਲੇਡ 2014 ਦੀ ਖੇਡ ਦੋਵਾਂ ਟੀਮਾਂ ਲਈ ਭਾਵਨਾਵਾਂ ਨਾਲ ਭਰੀ ਖੇਡ ਸੀ। ਇਹ ਲੋਕਾਂ ਲਈ ਵੀ ਅਦਭੁੱਤ ਸੀ।’’

Related posts

ਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਹਰਾ ਕੇ ਆਨੰਦ 10ਵੀਂ ਵਾਰ ਚੈਂਪੀਅਨ ਬਣੇ

editor

ਅਰਜਨਟੀਨਾ ਨੇ ਮੈਸੀ ਦੇ ਬਿਨਾਂ ਕੋਪਾ ਅਮਰੀਕਾ ਫੁੱਟਬਾਲ ਦੇ ਆਖਰੀ ਗਰੁੱਪ ਮੈਚ ‘ਚ ਪੇਰੂ ਨੂੰ 2-0 ਨਾਲ ਹਰਾਇਆ

editor

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

editor