Sport

ਵਿਸ਼ਵ ਕੱਪ ਟੀ-20: ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾਇਆ

ਕਿੰਗਸਟਨ – ਅਫ਼ਗਾਨਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫ਼ਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ‘’ਚ 6 ਵਿਕਟਾਂ ਗੁਆ ਕੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਦੇ ਜਵਾਬ ‘’ਚ ਆਸਟ੍ਰੇਲੀਆ ਦੀ ਮਜ਼ਬੂਤ ਟੀਮ 127 ਦੌੜਾਂ ‘’ਤੇ ਆਲ ਆਊਟ ਹੋ ਗਈ ਅਤੇ 21 ਦੌੜਾਂ ਨਾਲ ਮੈਚ ਹਾਰ ਗਈ।ਕ੍ਰਿਕਟ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਅਫਗਾਨਿਸਤਾਨ ਨੇ ਆਸਟਰੇਲੀਆ ਨੂੰ ਕਿਸੇ ਵੀ ਫ਼ਾਰਮੈਟ ਵਿੱਚ ਹਰਾਇਆ ਹੋਵੇ। ਇਸ ਹਾਰ ਨਾਲ ਆਸਟ੍ਰੇਲੀਆ ਦੀਆਂ ਸੈਮੀਫਾਈਨਲ ‘’ਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ, ਕਿਉਂਕਿ ਹੁਣ ਕੰਗਾਰੂਆਂ ਨੂੰ 24 ਜੂਨ ਨੂੰ ਸੁਪਰ-8 ਦੇ ਆਪਣੇ ਆਖਰੀ ਮੈਚ ’ਚ ਭਾਰਤ ਨੂੰ ਕਿਸੇ ਵੀ ਕੀਮਤ ‘’ਤੇ ਹਰਾਉਣਾ ਹੋਵੇਗਾ।
ਅਫਗਾਨਿਸਤਾਨ ਨੇ ਇਹ ਸ਼ਾਨਦਾਰ ਜਿੱਤ ਜੋਨਾਥਨ ਟ੍ਰੌਟ ਤੇ ਡਵੇਨ ਬ੍ਰਾਵੋ ਵਰਗੇ ਦਿੱਗਜ ਖਿਡਾਰੀਆਂ ਦੀ ਕੋਚਿੰਗ ਤੇ ਮਾਰਗਦਰਸ਼ਨ ਹੇਠ ਹਾਸਲ ਕੀਤੀ ਹੈ। ਆਖ਼ਰੀ ਓਵਰ ਦੀ ਦੂਜੀ ਗੇਂਦ ‘’ਤੇ ਜਿਵੇਂ ਹੀ ਮੁਹੰਮਦ ਨਬੀ ਨੇ ਐਡਮ ਜ਼ਾਂਪਾ ਦਾ ਕੈਚ ਫੜਿਆ ਤਾਂ ਮੈਦਾਨ ’ਚ ਖੁਸ਼ੀ ਦੀ ਲਹਿਰ ਦੌੜ ਗਈ। ਅਫਗਾਨ ਖਿਡਾਰੀਆਂ ਦਾ ਜਸ਼ਨ ਦੇਖਣ ਯੋਗ ਸੀ। ਗੁਲਬਦੀਨ ਨਾਇਬ ਨੂੰ ਮੋਢਿਆਂ ‘’ਤੇ ਚੁੱਕ ਲਿਆ ਗਿਆ। ਸਟੇਡੀਅਮ ’ਚ ਮੌਜੂਦ ਅਫਗਾਨ ਟੀਮ ਦੇ ਪ੍ਰਸ਼ੰਸਕ ਨੱਚ ਰਹੇ ਸਨ।

Related posts

ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜਾ, ਅਫ਼ਗਾਨਿਸਤਾਨ ਨੂੰ ਹਰਾਇਆ

editor

ਪੈਰਿਸ ਓਲਿੰਪਕ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਪਤਾਨ

editor

ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਪੁੱਜਾ ਅਫ਼ਗਾਨਿਸਤਾਨ, ਆਸਟ੍ਰੇਲੀਆ ਬਾਹਰ

editor