Sport

ਵੈਸਟਇੰਡੀਜ਼ ਦੀ ਵੱਡੀ ਜਿੱਤ, ਅਫ਼ਗਾਨਿਸਤਾਨ ਨੂੰ 104 ਦੌੜਾਂ ਨਾਲ ਹਰਾਇਆ

ਗ੍ਰਾਸ ਆਇਲੇਟ – ਨਿਕੋਲਸ ਪੂਰਨ (98) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਅਤੇ ਇਸ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘’ਤੇ ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ 40ਵੇਂ ਮੈਚ ‘’ਚ ਅਫਗਾਨਿਸਤਾਨ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ ‘’ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਬ੍ਰੈਂਡਨ ਕਿੰਗ (7) ਨੂੰ ਗੇਂਦਬਾਜ਼ੀ ਕਰ ਕੇ ਅਫਗਾਨਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਨਿਕੋਲਸ ਪੂਰਨ ਨੇ ਜਾਨਸਨ ਚਾਰਲਸ ਨਾਲ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਵਿਚਾਲੇ ਦੂਜੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਹੋਈ। ਨਵੀਨ ਉਲ ਹੱਕ ਨੇ ਅੱਠਵੇਂ ਓਵਰ ਵਿੱਚ ਜਾਨਸਨ ਚਾਰਲਸ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।ਜਾਨਸਨ ਚਾਰਲਸ ਨੇ 27 ਗੇਂਦਾਂ ਵਿੱਚ ਅੱਠ ਚੌਕੇ ਜੜੇ 43 ਦੌੜਾਂ ਦੀ ਪਾਰੀ ਖੇਡੀ। ਸ਼ੇ ਹੋਪ 13ਵੇਂ ਓਵਰ ਵਿੱਚ 17 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰੋਵਮੈਨ ਪਾਵੇਲ ਨੇ 15 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਬਦਕਿਸਮਤੀ ਨਾਲ, ਨਿਕੋਲਸ ਪੂਰਨ 20ਵੇਂ ਓਵਰ ਦੀ ਚੌਥੀ ਗੇਂਦ ‘’ਤੇ ਰਨ ਆਊਟ ਹੋ ਗਏ। ਉਨ੍ਹਾਂ ਨੇ 53 ਗੇਂਦਾਂ ਵਿੱਚ ਛੇ ਚੌਕੇ ਅਤੇ ਅੱਠ ਛੱਕੇ ਲਗਾਉਂਦੇ ਹੋਏ 98 ਦੌੜਾਂ ਦੀ ਪਾਰੀ ਖੇਡੀ। ਆਂਦਰੇ ਰਸਲ (3) ਅਤੇ ਸ਼ੇਰਫੇਨ ਰਦਰਫੋਰਡ (1) ਦੌੜਾਂ ਬਣਾ ਕੇ ਅਜੇਤੂ ਰਹੇ। ਵੈਸਟਇੰਡੀਜ਼ ਨੇ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਸਕੋਰ ਹੈ। ਅਫਗਾਨਿਸਤਾਨ ਲਈ ਗੁਲਬਦੀਨ ਨਾਇਬ ਨੇ ਦੋ ਵਿਕਟਾਂ ਲਈਆਂ। ਨਵੀਨ ਉਲ ਹੱਕ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।219 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਸ਼ੁਰੂਆਤ ਵੀ ਖਰਾਬ ਰਹੀ ਅਤੇ ਪਹਿਲੇ ਹੀ ਓਵਰ ਵਿਚ ਰਹਿਮਾਨੁੱਲਾ ਗੁਰਬਾਜ਼ (0) ਦਾ ਵਿਕਟ ਗੁਆ ਬੈਠਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗੁਲਬਦੀਨ ਨਾਇਬ ਵੀ (7) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਅਜ਼ਮਤੁੱਲਾ ਉਮਰਜ਼ਈ ਨੇ ਇਬਰਾਹਿਮ ਜ਼ਦਰਾਨ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਅੱਠਵੇਂ ਓਵਰ ‘’ਚ ਓਬੇਦ ਮਾਕੋਏ ਨੇ ਚੌਥੀ ਗੇਂਦ ‘’ਤੇ ਇਬਰਾਹਿਮ ਜ਼ਾਦਰਾਨ ਅਤੇ ਛੇਵੀਂ ਗੇਂਦ ’ਤੇ ਨਜੀਬੁੱਲਾ ਜ਼ਾਦਰਾਨ ਨੂੰ ਆਊਟ ਕਰਦੇ ਹੋਏ ਅਫਗਾਨਿਸਤਾਨ ਨੂੰ ਦੋ ਵੱਡੇ ਝਟਕੇ ਦਿੱਤੇ। ਇਬਰਾਹਿਮ ਜ਼ਦਰਾਨ ਨੇ 28 ਗੇਂਦਾਂ ਵਿੱਚ 38 ਦੌੜਾਂ ਬਣਾਈਆਂ।

Related posts

ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜਾ, ਅਫ਼ਗਾਨਿਸਤਾਨ ਨੂੰ ਹਰਾਇਆ

editor

ਪੈਰਿਸ ਓਲਿੰਪਕ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਪਤਾਨ

editor

ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਪੁੱਜਾ ਅਫ਼ਗਾਨਿਸਤਾਨ, ਆਸਟ੍ਰੇਲੀਆ ਬਾਹਰ

editor