Bollywood

ਸੁਸ਼ਾਂਤ ਸਿੰਘ ਦੀ ਆਖਰੀ ਫ਼ਿਲਮ ਡਿਜੀਟਲੀ ਹੋਏਗੀ ਰਿਲੀਜ਼

ਮੁਬੰਈ: ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਦਿਲ ਬੇਚਾਰਾ’ ਹੁਣ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਏਗੀ। ਇਹ ਫ਼ਿਲਮ 24 ਜੁਲਾਈ ਨੂੰ ਡਿਜ਼ਨੀ ਹੌਟਸਟਾਰ ਤੇ ਸਟ੍ਰੀਮ ਕੀਤੀ ਜਾਏਗੀ।

ਇਹ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਹੋਵੇਗੀ।ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਨਜ਼ਰ ਆਏਗੀ। ਦਿਲ ਵੇਚਾਰਾ ਅੰਗਰੇਜ਼ੀ ਫ਼ਿਲਮ ਦਾ ਫਾਲਟ ਇਨ ਅਵਰ ਸਟਾਰਜ਼ ਦਾ ਹਿੰਦੀ ਰੇਮੇਕ ਹੈ। ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਫੈਨਜ਼ ਨੇ ਡਿਮਾਂਡ ਕੀਤੀ ਸੀ ਕਿ ਇਸ ਫਿਲਮ ਨੂੰ ਵੱਡੇ ਪਰਦੇ ਤੇ ਹੀ ਰਿਲੀਜ਼ ਕੀਤਾ ਜਾਵੇ। ਪਰ ਕੋਰੋਨਾਵਾਇਰਸ ਦੇ ਚੱਲਦਿਆਂ ਸਿਨੇਮਾ ਘਰ ਕਦੋਂ ਖੁੱਲ੍ਹਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸੇ ਕਰਕੇ ਫਿਲਮ ਦੇ ਮੇਕਰਜ਼ ਨੇ ਇਸ ਦੇ ਰਾਈਟ ਇੱਕ ਡਿਜੀਟਲ ਪਲੇਟਫਾਰਮ ਨੂੰ ਸੈੱਲ ਕਰ ਦਿੱਤੇ।

ਤੁਹਾਨੂੰ ਦਸ ਦੇਈਏ ਕੇ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਮੁੰਬਈ ਵਾਲੇ ਘਰ ਅੰਦਰ ਹੀ ਫਾਹਾ ਲਾ ਕਿ ਖੁਦਕੁਸ਼ੀ ਕਰ ਲਈ ਸੀ।

Related posts

ਮਸ਼ਹੂਰ ਕੈਨੇਡੀਆਈ ਗਾਇਕ ਜਸਟਿਨ ਬੀਬਰ ਮੁੰਬਈ ਪੁੱਜੇ ਅੰਬਾਨੀ ਦੇ ਵਿਆਹ ’ਚ ਦੇਣਗੇ ਪੇਸ਼ਕਾਰੀ

editor

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

editor

ਫ਼ਿਲਮ ‘ਕਲਕੀ 2898 ਏਡੀ’ ਨੇ ਪਹਿਲੇ ਹਫ਼ਤੇ ਦੀ ਕਮਾਏ

editor