Breaking News India Latest News News

ਪੰਜ ਦਿਨਾਂ ’ਚ ਦੂਜੀ ਵਾਰ ਇਕ ਕਰੋੜ ਤੋਂ ਵੱਧ ਟੀਕੇ ਲੱਗੇ

ਨਵੀਂ ਦਿੱਲੀ – ਇਸ ਸਾਲ ਦੇ ਅਖੀਰ ਤਕ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਵੱਲ ਭਾਰਤ ਮਜ਼ਬੂਤੀ ਨਾਲ ਕਦਮ ਵਧਾ ਰਿਹਾ ਹੈ। ਪੰਜ ਦਿਨਾਂ ਅੰਦਰ ਦੂਜੀ ਵਾਰ ਮੰਗਲਵਾਰ ਨੂੰ ਕੋਰੋਨਾ ਰੋਕੂ ਵੈਕਸੀਨ ਦੀਆਂ ਇਕ ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ 27 ਅਗਸਤ ਨੂੰ 1.08 ਕਰੋੜ ਟੀਕੇ ਲਗਾਏ ਗਏ ਸਨ।

ਟੀਕਾਕਰਨ ਮੁਹਿੰਮ ’ਤੇ ਨਜ਼ਰ ਰੱਖਣ ਤੇ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਏ ਗਏ ਕੋ-ਵਿਨ ਪਲੇਟਫਾਰਮ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਸ਼ਾਮ ਛੇ ਵਜੇ ਤਕ ਵੈਕਸੀਨ ਦੀਆਂ 1.08 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਇਸ ’ਚ 50.12 ਕਰੋੜ ਪਹਿਲੀ ਤੇ 14.90 ਕਰੋੜ ਦੂਜੀ ਡੋਜ਼ ਸ਼ਾਮਲ ਹੈ। ਟੀਕਾ ਲਗਾਉਣ ਲਈ ਲੋਕਾਂ ’ਚ ਵੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮੰਗਲਵਾਰ ਨੂੰ ਕੋਵਿਨ ਪਲੇਟਫਾਰਮ ’ਤੇ 90 ਲੱਖ ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ। ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਵੀ ਕਮੀ ਆਈ ਹੈ ਤੇ ਜ਼ਿਆਦਾ ਗਿਣਤੀ ’ਚ ਮਰੀਜ਼ ਠੀਕ ਹੋਏ ਹਨ। ਇਸ ਕਾਰਨ ਸਰਗਰਮ ਮਾਮਲੇ ਘਟੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ ਤੇ 36 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ। ਇਸ ਦੌਰਾਨ ਸਰਗਰਮ ਮਾਮਲਿਆਂ ’ਚ ਲਗਪਗ ਛੇ ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ ਤੇ ਸਰਗਰਮ ਕੇਸ ਘੱਟ ਕੇ 3.70 ਲੱਖ ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 1.13 ਫ਼ੀਸਦੀ ਹੈ।

Related posts

ਅਦਾਲਤ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ 5 ਜੂਨ ਤੱਕ ਲਈ ਸੁਰੱਖਿਅਤ ਰੱਖਿਆ

editor

ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀਸਦੀ ਵੋਟਿੰਗ

editor

ਨਾਗਪੁਰ ਨੇ ਤੋੜਿਆ ਦਿੱਲੀ ਦਾ ਰਿਕਾਰਡ, ਪਾਰਾ ਪੁੱਜਾ 56 ਡਿਗਰੀ

editor