India

ਪਤੀ ਦੀ ਚਿਤਾਵਨੀ ਦੇ ਬਾਵਜੂਦ ਵੀ ਪਤਨੀ ਵਲੋਂ ਪ੍ਰੇਮੀ ਨੂੰ ਫੋਨ ਕਰਨਾ ਵਿਆਹਿਕ ਜ਼ੁਰਮ !

ਤਿਰੂਵਨੰਤਪੁਰਮ – ਵਿਆਹ ਤੋਂ ਬਾਅਦ ਅਫੇਅਰ ਦੇ ਇਕ ਮਾਮਲੇ ਵਿਚ ਕੇਰਲ ਹਾਈ ਕੋਰਟ ਨੇ ਵੱਡੀ ਟਿੱਪਣੀ ਕਰਦੇ ਹੋਏ ਇਕ ਅਹਿਮ ਫੈਸਲਾ ਸੁਣਾਇਆ। ਕੇਰਲ ਹਾਈ ਕੋਰਟ ਨੇ ਪਤੀ ਦੀ ਚਿਤਾਵਨੀ ਦੇ ਬਾਵਜੂਦ ਪਤਨੀ ਵਲੋਂ ਪ੍ਰੇਮੀ ਨੂੰ ਕਾਲ ਕਰਨ ਦੇ ਮਾਮਲੇ ਵਿਚ ਤਲਾਕ ਦਾ ਹੁਕਮ ਦੇ ਦਿੱਤਾ। ਜਸਟਿਸ ਕੌਸਰ ਐਡੱਪਾਗਥ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਜੇਕਰ ਕੋਈ ਪਤਨੀ ਪਤੀ ਦੀ ਚਿਤਾਵਨੀ ਦੇ ਬਾਵਜੂਦ ਆਪਣੇ ਪ੍ਰੇਮੀ ਨੂੰ ਕਾਲ ਕਰਦੀ ਹੈ ਤਾਂ ਇਹ ਵਿਆਹਿਕ ਜ਼ੁਲਮ ਹੈ।

ਦਰਅਸਲ ਇਕ ਪਤੀ ਨੇ ਆਪਣੀ ਪਤਨੀ ‘ਤੇ ਬੇਵਫਾਈ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਤੋਂ ਤਲਾਕ ਦੀ ਮੰਗ ਕੀਤੀ। ਰਿਪੋਰਟ ਮੁਤਾਬਕ ਜੋੜੇ ਦੇ ਵਿਆਹ ਦੇ ਕੁਝ ਦਿਨ ਬਾਅਦ ਸਾਲ 2012 ਵਿਚ ਦੋਵਾਂ ਦਰਮਿਆਨ ਕਲੇਸ਼ ਹੋਣ ਲੱਗਾ। ਕਲੇਸ਼ ਇੰਨਾ ਵੱਧ ਗਿਆ ਕਿ ਪਤਨੀ ਨੇ ਕੁਝ ਦਿਨ ਬਾਅਦ ਪਤੀ ਅਤੇ ਉਸ ਦੇ ਪਰਿਵਾਰ ਵਾਲਿਆਂ ‘ਤੇ ਮਾਰਕੁੱਟ ਦਾ ਦੋਸ਼ ਲਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ। ਉਸ ਤੋਂ ਪਹਿਲਾਂ ਪਤੀ ਨੂੰ ਸ਼ੱਕ ਸੀ ਕਿ ਪਤਨੀ ਦਾ ਅਫੇਅਰ ਕਿਸੇ ਦੂਜੇ ਮਰਦ ਦੇ ਨਾਲ ਹੈ ਜੋ ਕਿ ਉਸ ਦੇ ਆਫਿਸ ਵਿਚ ਕੰਮ ਕਰਦਾ ਸੀ। ਪਤੀ ਨੇ ਦੋਵਾਂ ਦਰਮਿਆਨ ਅਸ਼ਲੀਲ ਗੱਲਾਂ ਵੀ ਸੁਣੀਆਂ ਸਨ।

ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਚਿਤਾਵਨੀ ਦਿੰਦੇ ਹੋਏ ਕਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਪਤਨੀ ਨਹੀਂ ਮੰਨੀ ਅਤੇ ਪ੍ਰੇਮੀ ਨੂੰ ਕਾਲ ਕਰਨਾ ਜਾਰੀ ਰੱਖਿਆ। ਉਥੇ ਹੀ ਪਤਨੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਦੂਜੇ ਸ਼ਖਸ ਨੂੰ ਕਦੇ-ਕਦੇ ਹੀ ਫੋਨ ਕਰਦੀ ਸੀ ਪਰ ਕਾਲ ਡਿਟੇਲ ਵਿਚ ਹਕੀਕਤ ਕੁਝ ਹੋਰ ਹੀ ਨਿਕਲੀ। ਕੋਰਟ ਨੇ ਕਿਹਾ ਕਿ ਦੋਵੇਂ ਤਿੰਨ ਵਾਰ ਵੱਖ ਹੋਏ, ਫਿਰ ਕਾਊਂਸਲਿੰਗ ਸੈਸ਼ਨ ਕਾਰਨ ਇਕ ਹੋਏ, ਅਜਿਹੇ ਵਿਚ ਪਤਨੀ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਸੀ।

Related posts

ਅਦਾਲਤ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ 5 ਜੂਨ ਤੱਕ ਲਈ ਸੁਰੱਖਿਅਤ ਰੱਖਿਆ

editor

ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀਸਦੀ ਵੋਟਿੰਗ

editor

ਨਾਗਪੁਰ ਨੇ ਤੋੜਿਆ ਦਿੱਲੀ ਦਾ ਰਿਕਾਰਡ, ਪਾਰਾ ਪੁੱਜਾ 56 ਡਿਗਰੀ

editor