India

ਰਾਜਸਥਾਨ ‘ਚ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਮੌਲਵੀ ਨੂੰ ਤਾਉਮਰ ਕੈਦ

ਜੈਪੁਰ – ਰਾਜਸਥਾਨ ਦੇ ਕੋਟਾ ‘ਚ ਛੇ ਸਾਲ ਦੀ ਬੱਚੀ ਨਾਲ ਮਦਰੱਸੇ ‘ਚ ਜਬਰ ਜਨਾਹ ਕਰਨ ਵਾਲੇ 43 ਸਾਲਾ ਮੌਲਵੀ ਨੂੰ ਆਖ਼ਰੀ ਸਾਹਾਂ ਤਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੌਲਵੀ ‘ਤੇ ਇਕ ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਕੋਟਾ ਪੋਕਸੋ ਕੋਰਟ ਦੇ ਸੀਨੀਅਰ ਜੱਜ ਦੀਪਕ ਦੁਬੇ ਨੇ ਪੰਜ ਮਹੀਨੇ ਪੁਰਾਣੇ ਇਸ ਮਾਮਲੇ ਵਿਚ ਮੰਗਲਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਆਦੇਸ਼ ਵਿਚ ਲਿਖਿਆ, ‘ਓ ਮੇਰੀ ਨੰਨ੍ਹੀ, ਮਾਸੂਮ ਪਰੀ। ਤੁਮ ਖ਼ੁਸ਼ ਹੋ ਜਾਓ, ਤੁਮਹੇਂ ਰੁਲਾਉਣ ਵਾਲੇ ਦੁਸ਼ਟ ਰਾਖਸ਼ਸ਼ ਕੋ ਹਮਨੇ ਜ਼ਿੰਦਗੀ ਦੇ ਆਖਰੀ ਸਾਹ ਤਕ ਲੀਏ ਸਲਾਖੋਂ ਕੇ ਪੀਛੇ ਭੇਜ ਦੀਆ ਹੈ। ਅਬ ਤੁਮ ਇਸ ਧਰਤੀ ਪਰ ਨਿਡਰ ਹੋ ਕੇ ਅਪਨੇ ਸਪਨਿਆਂ ਕੇ ਖੁਲੇ ਆਸਮਾਨ ਮੇਂ ਪੰਖ ਲਗਾ ਕਰ ਉੜ ਸਕਤੀ ਹੋ। ਤੁਮ ਸਦਾ ਹੰਸਤੀ ਰਹੋ, ਚਹਿਕਤੀ ਰਹੋ, ਬਸ ਇਹੀ ਪ੍ਰਯਾਸ ਹੈ ਹਮਾਰਾ।’

ਵਰਨਣਯੋਗ ਹੈ ਕਿ 13 ਨਵੰਬਰ 2021 ਨੂੰ ਕੋਟਾ ਦੇ ਦੀਗੋਦ ਇਲਾਕੇ ਵਿਚ ਰਹਿ ਕੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਮੌਲਵੀ ਰਹੀਮ ਨੇ ਉਰਦੂ ਦੀ ਤਾਲੀਮ (ਸਿੱਖਿਆ) ਲੈਣ ਵਾਲੀ ਛੇ ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਸੀ। ਬੱਚੀ ਦੇ ਪਿਤਾ ਨੇ ਦੀਗੋਦ ਪੁਲਿਸ ਥਾਣੇ ‘ਚ 14 ਨਵੰਬਰ ਨੂੰ ਮਾਮਲਾ ਦਰਜ ਕਰਵਾਉਂਦੇ ਹੋਏ ਕਿਹਾ ਸੀ ਕਿ ਬੱਚੀ ਦੁਪਹਿਰ ਤਿੰਨ ਵਜੇ ਉਰਦੂ ਪੜ੍ਹਨ ਮਦਰੱਸੇ ‘ਚ ਗਈ ਸੀ ਅਤੇ ਸ਼ਾਮ ਚਾਰ ਵਜੇ ਰੋਂਦੀ ਹੋਈ ਘਰ ਪਰਤੀ। ਪੁੱਛਣ ‘ਤੇ ਉਸ ਨੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਉਸੇ ਦਿਨ ਮੌਲਵੀ ਨੂੰ ਗਿ੍ਫਤਾਰ ਕਰ ਲਿਆ ਸੀ। ਮੌਲਵੀ ਖੁਦ ਚਾਰ ਬੱਚਿਆਂ ਦਾ ਪਿਤਾ ਹੈ। ਪੁਲਿਸ ਨੇ ਅਦਾਲਤ ‘ਚ 6 ਜਨਵਰੀ, 2022 ਨੂੰ ਚਲਾਨ ਪੇਸ਼ ਕਰ ਦਿੱਤਾ ਸੀ। ਫਰਵਰੀ ‘ਚ ਮੌਲਵੀ ਦੇ ਖ਼ਿਲਾਫ਼ ਕੋਰਟ ‘ਚ ਦੋਸ਼ ਤੈਅ ਹੋ ਗਏ। ਅਦਾਲਤ ‘ਚ 13 ਗਵਾਹਾਂ ਨੇ ਬਿਆਨ ਦਿੱਤੇ ਸਨ।

Related posts

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤਕ ਵਧਾਈ ਨਿਆਂਇਕ ਹਿਰਾਸਤ

editor

ਪ੍ਰਧਾਨ ਮੰਤਰੀ ਦਾ ਰਾਜ ਸਭਾ ’ਚ ਭਾਸ਼ਣ 

editor

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

editor