India

ਭਾਜਪਾ ਦੇ ਸੰਸਦ ਮੈਂਬਰ ਦਾ ਐਲਾਨ, ਅਯੁੱਧਿਆ ‘ਚ ਬਿਨਾਂ ਮਾਫ਼ੀ ਮੰਗੇ ਰਾਜ ਠਾਕਰੇ ਨਹੀਂ ਹੋ ਸਕਦਾ ਦਾਖ਼ਲ

ਗੋਂਡਾ – ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਦੇ ਪੰਜ ਜੂਨ ਨੂੰ ਪ੍ਰਸਤਾਵਿਤ ਅਯੁੱਧਿਆ ਦੌਰੇ ਨੂੰ ਲੈ ਕੇ ਵਿਰੋਧ ਤੇਜ਼ ਹੋ ਗਿਆ ਹੈ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬਿ੍ਜਭੂਸ਼ਣ ਸ਼ਰਣ ਸਿੰਘ ਨੇ ਸਾਫ਼ ਕਿਹਾ ਹੈ ਕਿ ਬਿਨਾਂ ਮਾਫ਼ੀ ਮੰਗੇ ਰਾਜ ਠਾਕਰੇ ਨੂੰ ਯੂਪੀ ਦੀ ਜ਼ਮੀਨ ‘ਤੇ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ।

ਗੋਂਡਾ ਦੇ ਨੰਦਨੀਨਗਰ ਮਹਾਵਿਦਿਆਲਿਆ ‘ਚ ਮੀਟਿੰਗ ‘ਚ ਸ਼ਾਮਲ ਸਮਰਥਕਾਂ ਤੇ ਸੰਤਾਂ ਨੇ ਵੀ ਰਾਜ ਠਾਕਰੇ ਦਾ ਵਿਰੋਧ ਕਰਨ ਦੀ ਸਹੁੰ ਚੁੱਕੀ। ਸੰਸਦ ਮੈਂਬਰ ਨੇ ਕਿਹਾ ਕਿ ਮਨਸੇ ਮੁਖੀ ਨੇ ਉੱਤਰੀ ਭਾਰਤੀਆਂ ਦਾ ਹੀ ਨਹੀਂ, ਸਾਧੂ-ਸੰਤਾਂ ਦਾ ਵੀ ਅਪਮਾਨ ਕੀਤਾ ਹੈ। 2007 ਵਿਚ ਰਾਜ ਠਾਕਰੇ ਤੇ ਉਨ੍ਹਾਂ ਦੇ ਸਮਰਥਕਾਂ ਨੇ ਉੱਤਰੀ ਭਾਰਤੀਆਂ ਦਾ ਜੋ ਅਪਮਾਨ ਕੀਤਾ ਸੀ, ਉਸ ਨੂੰ ਨਾ ਤਾਂ ਭੁੱਲਿਆ ਜਾ ਸਕਦਾ ਹੈ ਅਤੇ ਨਾ ਹੀ ਮਾਫ਼ ਕੀਤਾ ਜਾ ਸਕਦਾ ਹੈ। ਅਯੁੱਧਿਆ ਤਾਂ ਕੀ, ਉੱਤਰ ਭਾਰਤ ਦੇ ਲੋਕ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਵੀ ਨਿਕਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਭਗਵਾਨ ਰਾਮ ਦੀ ਸਹੁੰ ਚੁੱਕ ਕੇ ਇਹ ਸੰਕਲਪ ਲਿਆ ਹੈ ਕਿ ਜਦੋਂ ਤਕ ਉਹ ਮਾਫੀ ਨਹੀਂ ਮੰਗਦੇ, ਤਦ ਤਕ ਉਨ੍ਹਾਂ ਨੂੰ ਅਯੁੱਧਿਆ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਹ ਆਖ਼ਰੀ ਸਾਹ ਤਕ ਦਿ੍ੜ੍ਹ ਸੰਕਲਪ ਹਨ, ਪਿੱਛੇ ਨਹੀਂ ਹਟਣਗੇ। ਜੇ ਬਿਨਾਂ ਮਾਫੀ ਮੰਗੇ ਅਯੁੱਧਿਆ ਵਿਚ ਦਾਖ਼ਲ ਹੋਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਲੱਖਾਂ ਲੋਕਾਂ ਦੀਆਂ ਲਾਸ਼ਾਂ ਉਪਰੋਂ ਲੰਘਣਾ ਹੋਵੇਗਾ।

ਭਾਜਪਾ ਸੰਸਦ ਮੈਂਬਰ ਨੇ ਇਕ ਹਫਤਾ ਸਾਬਕਾ ਮਨਸੇ ਮੁਖੀ ਰਾਜ ਠਾਕਰੇ ਦੇ ਖ਼ਿਲਾਫ਼ ਮੋਰਚਾ ਖੋਲਿ੍ਹਆ ਸੀ। ਉਨ੍ਹਾਂ ਕਰਨਲਗੰਜ, ਤਰਬਗੰਜ, ਨਵਾਬਗੰਜ ਤੇ ਬਸਤੀ ‘ਚ ਮੀਟਿੰਗਾਂ ਕਰਕੇ ਸਮਰਥਨ ਜੁਟਾਇਆ ਸੀ। ਕਰਨਲਗੰਜ ‘ਚ ਸੰਸਦ ਮੈਂਬਰ ਨੇ ਰਾਜ ਠਾਕਰੇ ਦੀ ਤੁਲਨਾ ਕਾਲਨੇਮੀ ਰਾਖਸ਼ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਦਾ ਨਹੀਂ ਬਲਕਿ ਉਨ੍ਹਾਂ ਦਾ ਨਿੱਜੀ ਹੈ।

ਰਾਜ ਠਾਕਰੇ ਦੇ ਖ਼ਿਲਾਫ਼ ਸੰਸਦ ਮੈਂਬਰ ਦੇ ਵਿਰੋਧ ਦਾ ਹਰ ਭਾਈਚਾਰਾ ਸਮਰਥਨ ਕਰ ਰਿਹਾ ਹੈ। ਮੀਟਿੰਗ ‘ਚ ਅਯੁੱਧਿਆ, ਕਾਸ਼ੀ, ਮਥੁਰਾ ਦੇ ਸੰਤ ਵੀ ਸ਼ਾਮਲ ਹੋਏ। ਸਿੱਖ ਸੰਗਤ ਨੇ ਸੰਸਦ ਮੈਂਬਰ ਦੇ ਸੰਕਲਪ ਨੂੰ ਸਮਰਥਨ ਦੇਣ ਦਾ ਵਚਨ ਦਿੱਤਾ। ਉਥੇ ਮੁਸਲਿਮ ਭਾਈਚਾਰੇ ਨੇ ਵੀ ਸਮਰਥਨ ਦਿੱਤਾ ਹੈ। ਸੰਸਦ ਮੈਂਬਰ ਨੇ ਤਿੰਨ ਕਿਲੋਮੀਟਰ ਲੰਬੀ ਰੈਲੀ ਕੱਢੀ।

Related posts

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤਕ ਵਧਾਈ ਨਿਆਂਇਕ ਹਿਰਾਸਤ

editor

ਪ੍ਰਧਾਨ ਮੰਤਰੀ ਦਾ ਰਾਜ ਸਭਾ ’ਚ ਭਾਸ਼ਣ 

editor

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

editor