International

ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ, 10. 20 ਰੁਪਏ ਸਸਤਾ ਹੋਇਆ ਪੈਟਰੋਲ

ਇਸਲਾਮਾਬਾਦ – ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਈਦ-ਉਲ-ਉਲ-ਅਜਹਾ ਤੋਂ ਪਹਿਲਾਂ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀਆਂ ਕੀਮਤਾਂ ‘’ਚ ਕਟੌਤੀ ਕਰ ਦਿੱਤੀ ਹੈ। ਅਜਿਹਾ ਕ੍ਰਮਵਾਰ 10.20 ਪਾਕਿਸਤਾਨੀ ਰੁਪਏ ਅਤੇ 2.33 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੈ। ਪ੍ਰਧਾਨ ਮੰਤਰੀ ਦਫਤਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਟੌਤੀ ਤੋਂ ਬਾਅਦ ਪਾਕਿਸਤਾਨ ਵਿੱਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਹੁਣ 258.16 ਰੁਪਏ ਅਤੇ ਐਚਐਸਡੀ ਦੀ ਪ੍ਰਤੀ ਲੀਟਰ ਕੀਮਤ 267.89 ਰੁਪਏ (ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ) ਹੋ ਜਾਵੇਗੀ। ਇਹ ਕਟੌਤੀ ਸ਼ਨੀਵਾਰ ਤੋਂ ਲਾਗੂ ਹੋਵੇਗੀ।ਪਾਕਿਸਤਾਨ ਦਾ ਵਿੱਤ ਵਿਭਾਗ ਆਮ ਤੌਰ ‘’ਤੇ ਹਰ 15 ਦਿਨਾਂ ਬਾਅਦ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਦਾ ਹੈ। ਵਿਭਾਗ ਨੇ ਤਾਜ਼ਾ ਕੀਮਤਾਂ ਵਿੱਚ ਕਟੌਤੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕਿਹਾ ਕਿ ਨਵੀਆਂ ਕੀਮਤਾਂ ਅਗਲੇ ਪੰਦਰਵਾੜੇ ਤਕ ਲਾਗੂ ਹੋਣਗੀਆਂ।

Related posts

ਅਮਰੀਕਾ ਨੇ ਭਾਰਤ ’ਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਉਠਾਏ ਸਵਾਲ

editor

ਅਮਰੀਕਾ ਨੇ ਭਾਰਤ ’ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਅਤੇ ਨਫਰਤ ਭਰੇ ਭਾਸ਼ਣ ’ਚ ਵਾਧੇ ਤੇ ਪ੍ਰਗਟਾਈ ਚਿੰਤਾ

editor

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦਿੱਤੀ

editor