International

ਪਾਕਿਸਤਾਨ ਦੀ ਤਰੱਕੀ ਲਈ ਇਮਰਾਨ ਖ਼ਾਨ ਨੂੰ ਪੰਜ ਸਾਲ ਜੇਲ੍ਹ ’ਚ ਰੱਖਿਆ ਜਾਵੇ: ਅਹਿਸਾਨ ਇਕਬਾਲ

ਲਾਹੌਰ – ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਦਾਅਵਾ ਕਿ ਦੇਸ਼ ਦੇ ਲੋਕਾਂ ਦਾ ਮੰਨਣਾ ਹੈ ਕਿ ਮੁਲਕ ਦੀ ਆਰਥਿਕ ਸਥਿਰਤਾ ਲਈ ਜੇਲ੍ਹ ’ਚ ਬੰਦ ਇਮਰਾਨ ਖ਼ਾਨ ਨੂੰ 2029 ਤੱਕ ਕੈਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਖ਼ਾਨ (71) ਦੀ ਰਿਹਾਈ ਕਾਰਨ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋਣ ਤੇ ਬਦਅਮਨੀ ਫੈਲਣ ਦਾ ਖਦਸ਼ਾ ਹੈ, ਜਿਸ ਨੂੰ ਮੁਲਕ ਸਹਿਣ ਨਹੀਂ ਕਰ ਸਕਦਾ। ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਸਕੱਤਰ ਜਨਰਲ ਇਕਬਾਲ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਲੋਕ ਸਾਡੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਪਾਕਿਸਤਾਨ ਨੇ ਤਰੱਕੀ ਕਰਨੀ ਹੈ ਤਾਂ ਇਮਰਾਨ ਖ਼ਾਨ ਨੂੰ ਪੰਜ ਸਾਲ ਜੇਲ੍ਹ ’ਚ ਰੱਖਣਾ ਪਵੇਗਾ।’’ ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਪਿਛਲੇ ਸਾਲ ਅਗਸਤ ਮਹੀਨੇ ਤੋਂ ਜੇਲ੍ਹ ਵਿੱਚ ਹੈ। ਇਕਬਾਲ ਨੇ ਕਿਹਾ ਕਿ ਇਮਰਾਨ ਖ਼ਾਨ ਇੱਕ ‘ਗੁੱਸੇਖੋਰ ਵਿਅਕਤੀ’ ਹੈ।

Related posts

ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਸੀ. ਆਈ. ਐਸ. ਦੇਸ਼ਾਂ ਵਿਚਕਾਰ ਜ਼ਮੀਨੀ ਰਸਤੇ ਖੋਲ੍ਹਣ ਦੀ ਕੀਤੀ ਵਕਾਲਤ

editor

ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਟਰੰਪ ਹੋਏ ਮਿਹਣੋ-ਮਿਹਣੀ ਦੋਹਾਂ ਆਗੂਆਂ ਨੇ ਇੱਕ-ਦੂਜੇ ਨੂੰ ਝੂਠਾ ਤੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਦਿੱਤਾ

editor

ਗਾਜ਼ਾ ’ਚ ਤਬਾਹੀ ਤੋਂ ਬਾਅਦ ਭੁੱਖਮਰੀ ਕਾਰਨ ਮਾਪਿਆਂ ਸਾਹਮਣੇ ਮਰ ਰਹੇ ਨੇ ਮਾਸੂਮ ਬੱਚੇ

editor