India

ਸ਼ਿਮਲਾ ਵਿੱਚ ਮੀਂਹ ਕਾਰਨ ਹੋਏ ਲੈਂਡਸਲਾਈਡ ’ਚ 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜ਼ਰੀ ਜਾਰੀ

ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਪਹਿਲੇ ਮੀਂਹ ਨੇ ਸ਼ਿਮਲਾ ਤੇ ਸੋਲਨ ਵਿਚ ਤਬਾਹੀ ਮਚਾ ਦਿੱਤੀ ਹੈ। ਸ਼ਿਮਲਾ ਦੇ ਭੱਟਾਕੁਫਰ-ਆਈ.ਐੱਸ.ਬੀ.ਟੀ. ਬਾਈਪਾਸ, ਚੁਰਟ ਨਾਲਾ ਤੇ ਢਲੀ ਟਨਲ ਦੇ ਸਮੀ ਇਕ ਸਕੂਲ ਕੋਲ 6 ਗੱਡੀਆਂ ਮਲਬੇ ਦੀ ਚਪੇਟ ਵਿਚ ਆ ਗਈਆਂ। ਗੱਡੀਆਂ ਪੂਰੀ ਤਰ੍ਹਾਂ ਤੋਂ ਮਲਬੇ ਵਿਚ ਦਬ ਗਈਆਂ ਹਨ। ਸ਼ਿਮਲਾ ਤੇ ਸੋਲਨ ਵਿਚ ਭਾਰੀ ਮੀਂਹ ਦੇ ਬਾਅਦ 35 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਨੂੰ ਮਹਿਕਮਾ ਬਹਾਲ ਕਰਨ ਵਿਚ ਲੱਗ ਗਿਆ ਹੈ। ਭਾਰੀ ਮੀਂਹ ਦੇ ਬਾਅਦ ਕੁਨਿਹਾਰ-ਨਾਲਾਗੜ੍ਹ ਸਟੇਟ ਹਾਈਵੇ ਤੋਂ ਇਲਾਵਾ ਖੇਤਰ ਦੀਆਂ ਅੱਧਾ ਦਰਜਨ ਪੇਂਡੂ ਸੜਕਾਂ ਵੀ ਬੰਦ ਹੋ ਗਈਆਂ ਹਨ। ਸੜਕਾਂ ’ਤੇ ਥਾਂ-ਥਾਂ ਲੈਂਡਸਲਾਈਡ ਤੇ ਨਾਲਿਆਂ ਵਿਚ ਪਾਣੀ ਦੇ ਤੇਜ਼ ਵਹਾਅ ਦੇ ਨਾਲ ਮਲਬਾ ਆ ਗਿਆ ਹੈ। ਇਸੇ ਤਰ੍ਹਾਂ ਸੋਲਨ ਦੇ ਕੁਨਿਹਾਰ ਵਿਚ ਭਾਰੀ ਮੀਂਹ ਦੇ ਬਾਅਦ ਗੰਭਰ ਪੁਲ ਨੂੰ ਫਿਰ ਤੋਂ ਖਤਰਾ ਪੈਦਾ ਹੋ ਗਿਆ ਹੈ।
ਹਰਿਆਣਾ ਵਿਚ ਵੀ ਅੱਜ ਤੋਂ ਮਾਨਸੂਨ ਦੀ ਐਂਟਰੀ ਹੋ ਸਕਦੀ ਹੈ। ਉਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਮੀਂਹ ਨਾਲ ਸਭ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਜਿਸ ਨਾਲ ਦਿੱਲੀ-ਜੈਪੁਰ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ ਹੈ। ਸਰਵਿਸ ਰੋਡ ’ਤੇ ਪਾਣੀ ਭਰਿਆ ਹੋਣ ਕਾਰਨ ਸਾਰੇ ਵਾਹਨ ਹਾਈਵੇ ਤੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਟੂਰਸਿਟਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ।

Related posts

ਮੋਦੀ ਨੇ ਕਾਂਗਰਸ ‘ਤੇ ਕੱਸਿਆ ਤੰਜ,ਕਿਹਾ-ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫ਼ਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ

editor

ਵਿਰੋਧੀ ਧਿਰ ਇਸ ਗੱਲ ਤੋਂ ਨਾਰਾਜ਼ ਕਿ ਪਹਿਲੀ ਵਾਰ ਕੋਈ ਗੈਰ-ਕਾਂਗਰਸੀ ਨੇਤਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ: ਮੋਦੀ

editor

ਭਾਰਤ ਲਈ ਵੱਡਾ ਖ਼ਤਰਾ, ਰਾਫੇਲ ਤੋਂ ਡਰੇ ਪਾਕਿਸਤਾਨ ਨੇ ਫਾਈਟਰ ਜੈੱਟ ਨੂੰ ਕੀਤਾ ਪਰਮਾਣੂ ਮਿਜ਼ਾਇਲ ਨਾਲ ਲੈੱਸ

editor