International

ਚੀਨ ਦੀ ਫ਼ੌਜ ਭਾਰਤੀ ਸਰਹੱਦ ‘ਤੇ ਲੰਬੇ ਸਮੇਂ ਤੱਕ ਤਾਇਨਾਤ ਰਹੇਗੀ ਚੀਨ ਦੀ ਫ਼ੌਜ ਨੇ ਆਪਣੀ ਲਾਜ਼ੀਸਟਿਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਕੀਤਾ

ਹਾਂਗਕਾਂਗ – ਲੱਦਾਖ ‘ਚ ਭਾਰਤ-ਚੀਨ ਵਿਚਾਲੇ ਸਰਹੱਦ ‘ਤੇ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਬਰਕਰਾਰ ਹੈ। ਅਮਰੀਕਾ ਦੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਭਾਰਤੀ ਸਰਹੱਦ ‘ਤੇ ਲੰਬੇ ਸਮੇਂ ਤੱਕ ਤਾਇਨਾਤ ਰਹਿ ਸਕਦੀ ਹੈ ਅਤੇ ਵਿਵਾਦਿਤ ਸਰਹੱਦ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧਾਂ ਲਈ ਤਣਾਅ ਦਾ ਕਾਰਨ ਬਣੀ ਰਹੇਗੀ।ਅਮਰੀਕਾ ਦੇ ਆਰਮੀ ਵਾਰ ਕਾਲਜ ਦੇ ਸਟ੍ਰੈਟੇਜਿਕ ਸਟਡੀਜ਼ ਇੰਸਟੀਚਿਊਟ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਾਲ 2020 ‘ਚ ਹਿੰਸਕ ਝੜਪ ਹੋਈ ਸੀ ਅਤੇ ਉਸ ਦੇ ਬਾਅਦ ਤੋਂ ਕੋਈ ਹਿੰਸਕ ਘਟਨਾ ਨਹੀਂ ਹੋਈ ਹੈ ਪਰ ਦੋਹਾਂ ਪਾਸੇ ਵੱਡੀ ਗਿਣਤੀ ‘ਚ ਫ਼ੌਜੀ ਤਾਇਨਾਤ ਹਨ ਅਤੇ ਕੋਈ ਵੀ ਖ਼ਤਰੇ ਦੀ ਗਲਤ ਗਣਨਾ ਹਥਿਆਰਬੰਦ ਸੰਘਰਸ਼ ‘ਚ ਬਦਲ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਅਣਮਿੱਥੇ ਸਮੇਂ ਤੱਕ ਅਕਸਾਈ ਚਿਨ ‘ਚ ਐੱਲ.ਐੱਲ.ਸੀ. ‘ਤੇ ਅਤੇ ਡੋਕਲਾਮ ‘ਚ ਤਾਇਨਾਤ ਰਹਿ ਸਕਦੀ ਹੈ। ਚੀਨ ਦੀ ਫ਼ੌਜ ਨੇ ਆਪਣੀ ਲਾਜ਼ੀਸਟਿਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਕੀਤਾ ਹੈ। ਇਸੇ ਕਾਰਨ ਗਲਵਾਨ ਦੀ ਘਟਨਾ ਤੋਂ ਬਾਅਦ ਚੀਨ ਨੇ ਬੇਹੱਦ ਸੀਮਿਤ ਸਮੇਂ ‘ਚ ਵੱਡੀ ਗਿਣਤੀ ‘ਚ ਫ਼ੌਜੀਆਂ ਨੂੰ ਸਰਹੱਦ ‘ਤੇ ਤਾਇਨਾਤ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਚੀਨ 2020 ਦੀ ਘਟਨਾ ਦੇ ਬਾਅਦ ਤੋਂ ਕਰੀਬ 10 ਹਜ਼ਾਰ ਫ਼ੌਜੀਆਂ ਦੀ ਸਰਹੱਦ ‘ਤੇ ਤਾਇਨਾਤੀ ਕੀਤੀ ਹੈ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor