Australia

ਕਿਰਪਾਨ ‘ਤੇ ਪਾਬੰਦੀ: ਨਿਊ ਸਾਊਥ ਵੇਲਜ਼ ਦੇ ਸਿੱਖ ਭਾਈਚਾਰੇ ਨੂੰ ਇੱਕ ਨਵੀ ਚੁਣੌਤੀ

ਸਿਡਨੀ – ਨਿਊ ਸਾਊਥ ਵੇਲਜ਼ ਦੇ ਸਿੱਖ ਭਾਈਚਾਰੇ ਨੂੰ ਇੱਕ ਨਵੀ ਚੁਣੌਤੀ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ ਕਿਊਂਕਿ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਆਪਣੇ ਸੂਬੇ ਦੇ ਸਕੂਲਾਂ ਦੇ ਵਿੱਚ ਅੱਜ ਬੁੱਧਵਾਰ 19 ਮਈ 2021 ਤੋਂ ਸਿੱਖ ਧਾਰਮਿਕ ਕਕਾਰ ਕਿਰਪਾਨ ਪਹਿਨ ਕੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਸਬੰਧੀ ਨਿਊ ਸਾਊਥ ਵੇਲਜ਼ ਦੀ ਸਿਿੱਖਆ ਮੰਤਰੀ ਸਾਰਾਹ ਮਿੱਛੇਲ ਅਤੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਦੋ ਦਿਨ ਪਹਿਲਾਂ ਸੋਮਵਾਰ ਨੂੰ ਇਹ ਕਿਹਾ ਸੀ ਕਿ, “ਉਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਵਲੋਂ ਧਾਰਮਿਕ ਕਾਰਣਾਂ ਕਰਕੇ ਪਹਿਨੇ ਜਾਂਦੇ ਚਾਕੂ ਸਬੰਧੀ ਕਾਨੂੰਨ ਨੂੰ ਕਾਹਲੀ ਦੇ ਵਿੱਚ ਰੀਵਿਊ ਕਰ ਰਹੇ ਹਨ।”

ਇਸ ਤੋਂ ਇੱਕ ਦਿਨ ਬਾਅਦ ਹੀ ਸਿੱਖਿਆ ਮੰਤਰੀ ਮਿੱਛੇਲ ਨੇ ਕਿਹਾ ਕਿ, “ਐਜੂਕੇਸ਼ਨ ਡਿਪਾਰਟਮੈਂਟ ਨੇ ਸੂਬੇ ਦੇ ਪਬਲਿਕ ਸਕੂਲਾਂ ਨੂੰ ਸਟੂਡੈਂਟਸ, ਸਟਾਫ਼ ਅਤੇ ਸਕੂਲਾਂ ਦੇ ਵਿੱਚ ਆਉਣ-ਜਾਣ ਵਾਲਿਆਂ ਨੂੰ ਚਾਕੂ ਲੈ ਕੇ ਆਉਣ ‘ਤੇ ਪਾਬੰਦੀ ਲਗਾਉਣ ਲਈ ਕਿਹਾ ਹੈ, ਜੋ ਬੁੱਧਵਾਰ 19 ਮਈ ਤੋਂ ਲਾਗੂ ਹੋ ਜਾਵੇਗੀ। ਉਹਨਾਂ ਕਿਹਾ ਕਿ ਨਿਊ-ਸਾਊਥ ਵੇਲਜ਼ ਦੇ ਸਕੂਲਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਮੇਰੀ ਜਿੰਮੇਵਾਰੀ ਹੈ ਅਤੇ ਨਿਊ-ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਦੇ ਵਿੱਚ ਹਥਿਆਰ ਲੈ ਕੇ ਆਉਣ ਦੀ ਮਨਾਹੀ ਹੈ। ਉਹਨਾਂ ਕਿਹਾ ਕਿ ਤਾਜ਼ਾ ਵਾਪਰੀ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਕੂਲਾ ਦੇ ਵਿੱਚ ਧਾਰਮਿਕ ਉਦੇਸ਼ ਲਈ ਚਾਕੂ ਰੱਖਣ ਦੇਣ ਦੀ ਆਗਿਆ ਦੇਣ ਵਾਲੇ ਕਾਨੂੰਨ ਦੇ ਵਿੱਚ ਕਮੀਆਂ ਹਨ। ਸਕੂਲਾਂ ਦੇ ਵਿੱਚ ਇਸਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਾਬੰਦੀ ਲਾਗੂ ਰਹੇਗੀ ਬੇਸ਼ੱਕ ਇਸ ਸਬੰਧੀ ਰੀਵਿਊ ਜਾਰੀ ਹੈ ਅਤੇ ਉਹਨਾਂ ਵਲੋਂ ਭਾਈਚਾਰਿਆਂ ਦੇ ਨਾਲ ਇਸ ਸਬੰਧੀ ਬਦਲਾਂ ‘ਤੇ ਵਿਚਾਰ ਕੀਤੀ ਜਾਵੇਗੀ ਜੋ ਧਾਰਮਿਕ ਉਦੇਸ਼ ਦੇ ਲਈ ਚਾਕੂ ਰੱਖਦੇ ਹਨ। ਉਹਨਾਂ ਕਿਹਾ ਕਿ ਇਸ ਫੈਸਲੇ ਸਬੰਧੀ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਅੱਗੋਂ ਵੀ ਉਹਨਾਂ ਨਾਲ ਕੰਮ ਕੀਤਾ ਜਾਵੇਗਾ।”

ਇਹ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ ਕਿ ਬੇਸ਼ਕ ਪਹਿਲਾਂ ਤੋਂ ਇਸ ਸਬੰਧੀ ਬਣਾਏ ਕਾਨੂੰਨ ਨੂੰ ਹਾਲੇ ਰੀਵਿਊ ਹੀ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਰਜੀਤ ਸਿੰਘ ਨੇ ਕਿਹਾ ਹੈ ਕਿ, “ਸਿੱਖਿਆ ਮੰਤਰੀ ਨਾਲ ਜ਼ੂਮ ਮੀਟਿੰਗ ਦੌਰਾਨ ਉਹਨਾਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸਨੂੰ ਸੁਣ ਕੇ ਅਸੀਂ ਸੁੰਨ ਹੋ ਗਏ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਅਤੇ ਸਰਕਾਰ ਨਾਲ ਮਿਲਕੇ ਇਸ ਮਸਲੇ ਦਾ ਹੱਲ ਲੱਭਣ ਲਈ ਯਤਨ ਕਰ ਹਰੇ ਹਾਂ।”

ਦੂਜੇ ਪਾਸੇ ਟਰਬਨ4ਆਸਟ੍ਰੇਲੀਆ ਦੇ ਮੁਖੀ ਅਮਰ ਸਿੰਘ ਨੇ ਕਿਹਾ ਹੈ ਕਿ, “ਇਸ ਸਬੰਧੀ ਸਿੱਖ ਭਾਈਚਾਰੇ ਦੇ ਵਲੋਂ ਸਿਿਖਆ ਵਿਭਾਗ ਦੇ ਨਾਲ ਪਿਛਲੇ 10 ਦਿਨਾਂ ਤੋਂ ਗੱਲਬਾਤ ਕੀਤੀ ਜਾ ਰਹੀ ਸੀ ਪਰ ਪਾਬੰਦੀ ਦਾ ਕਿਤੇ ਕੋਈ ਜਿ਼ਕਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਸਲਾਹ ਲਈ ਜਾ ਰਹੀ ਹੈ।”

ਵਰਨਣਯੋਗ ਹੈ ਕਿ ਸਿਡਨੀ ਦੇ ਗਲੈਨਵੱਡ ਹਾਈ ਸਕੂਲ ਦੇ ਵਿੱਚ 6 ਮਈ ਨੂੰ 1.15 ਵਜੇ ਦੇ ਕਰੀਬ ਇਕ ਵਿਦਿਆਰਥੀ ਦੁਆਰਾ ਇੱਕ ਹੋਰ ਵਿਦਿਆਰਥੀ ਨੂੰ ਕਿਰਪਾਨ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਘਟਨਾਂ ਤੋਂ ਬਾਅਦ ਪੁਲਿਸ ਤੇ ਐਂਬੂਲੈਂਸ ਬੁਲਾਈ ਗਈ। 16 ਸਾਲ ਦੇ ਵਿਿਦਆਰਥੀ ਨੂੰ ਵੈਸਟਮਿਡ ਹਸਪਤਾਲ ਲੈ ਜਾਇਆ ਗਿਆ ਜਦਕਿ 14 ਸਾਲਾ ਵਿਦਿਆਰਥੀ ਨੂੰ ਕੁਐਕਰਜ਼ ਹਿੱਲ ਪੁਲਿਸ ਸਟੇਸ਼ਨ ਲਿਜਾਇਆ ਗਿਆ। ਉਸ ‘ਤੇ ਹਮਲਾ ਕਰਕੇ ਜ਼ਖਮੀਂ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਉਹ ਇਸ ਵੇਲੇ ਜ਼ਮਾਨਤ ‘ਤੇ ਹੈ ਅਤੇ ਜੁਲਾਈ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਵੇਗਾ।

Related posts

ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਚ ਖਸਰੇ ਬਾਰੇ ਸਿਹਤ ਚੇਤਾਵਨੀ ਜਾਰੀ

editor

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

editor

ਕਤਰ ਏਅਰਵੇਜ਼ ਨੇ ਸਾਲ 2024 ਲਈ ਦੁਨੀਆਂ ਦੀ ਸਰਵੋਤਮ ਏਅਰਲਾਈਨ ਦਾ ਖ਼ਿਤਾਬ ਹਾਸਲ ਕੀਤਾ

editor