International

ਕਾਮੀ ਰੀਤਾ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ

ਕਾਠਮੰਡੂ – ਨੇਪਾਲ ਦੇ ਐਵਰੈਸਟ ਮੈਨ ਦੇ ਨਾਂ ਨਾਲ ਮਸ਼ਹੂਰ ਕਾਮੀ ਰੀਤਾ ਸ਼ੇਰਪਾ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ। ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਐਤਵਾਰ 12 ਮਈ ਨੂੰ ਦੁਨੀਆਂ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ’ਤੇ 29ਵੀਂ ਵਾਰ ਚੜ੍ਹ ਕੇ ਇਤਿਹਾਸ ਰਚ ਦਿੱਤਾ। ਇਸ ਸਮੇਂ ਦੌਰਾਨ ਉਸਨੇ ਸਭ ਤੋਂ ਵੱਧ ਵਾਰ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ।ਹੁਣ ਬੁੱਧਵਾਰ ਨੂੰ ਉਸ ਨੇ 29ਵੀਂ ਵਾਰ ਆਪਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। 22 ਮਈ ਨੂੰ 54 ਸਾਲਾ ਸ਼ੇਰਪਾ ਨੇ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹਾਈ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੇਪਾਲ ਸਰਕਾਰ ਦੇ ਇਕ ਅਧਿਕਾਰੀ ਨੇ ਵਧਾਈ ਦਿੱਤੀ। ਉਹ ਇਸੇ ਮਹੀਨੇ ਦੋ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਊਂਟ ਐਵਰੈਸਟ ’ਤੇ ਚੜ੍ਹਾਈ ਦਾ ਸੀਜ਼ਨ ਹੁਣੇ ਸ਼ੁਰੂ ਹੋਇਆ ਹੈ।54 ਸਾਲਾ ਸ਼ੇਰਪਾ ਨੇ ਪਿਛਲੇ ਬਸੰਤ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ 8,848.86 ਮੀਟਰ ਦੀ ਚੋਟੀ ’ਤੇ ਚੜ੍ਹਾਈ ਕੀਤੀ ਸੀ। ਜੋ ਕਿ ਉਸ ਦੀ ਐਵਰੈਸਟ ਦੀ 28ਵੀਂ ਚੜ੍ਹਾਈ ਸੀ। ਕਾਮੀ ਰੀਤਾ ਉਹ ਪਰਬਤਾਰੋਹੀ ਹੈ ਜਿਸ ਨੇ ਸਾਗਰਮਾਥਾ ਦੀ ਸਭ ਤੋਂ ਉੱਚੀ ਚੋਟੀ ਦੇ 71 ਸਾਲਾਂ ਦੇ ਲੰਬੇ ਇਤਿਹਾਸ ਵਿੱਚ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ’ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਰਿਕਾਰਡ ਬਣਾਇਆ ਹੈ। ਉਸਨੇ ਪਹਿਲੀ ਵਾਰ 1994 ਵਿੱਚ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਹਰ ਸਾਲ ਸਫ਼ਲ ਚੜ੍ਹਾਈ ਕੀਤੀ।

Related posts

ਨਿਊਜ਼ੀਲੈਂਡ ’ਚ ਪੰਜਾਬੀਆਂ ਦੀ ਦੁਕਾਨ ’ਤੇ ਲੁੱਟ

editor

ਹਿੰਦੂਜਾ ਪਰਿਵਾਰ ਇੱਕ ਦਿਨ ’ਚ ਬਰੀ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ’ਚ ਚਾਰ ਮੈਂਬਰਾਂ ਨੂੰ ਸੁਣਾਈ ਸੀ ਜੇਲ੍ਹ ਦੀ ਸਜ਼ਾ

editor

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ ਹੈ: ਕੈਨੇਡੀਅਨ ਪੁਲਿਸ

editor