International

ਨਿਊਜ਼ੀਲੈਂਡ ਦੇ ਮਲਕੀਤ ਸਿੰਘ ਨੇ ਪੰਜਾਬੀਆਂ ਦੀ ਕਰਵਾਈ ਬੱਲੇ-ਬੱਲੇ

ਵੈਲਿੰਗਟਨ – ਗੁਰੂ ਦੇ ਸਿੱਖ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਨਾਲ-ਨਾਲ ਸਿੱਖੀ ਭਾਈਚਾਰੇ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕਰ ਦਿੱਤਾ ਹੈ। ਨਿਊਜ਼ੀਲੈਂਡ ਦੀ ਧਰਤੀ ’ਤੇ ਮਲਕੀਤ ਸਿੰਘ ਨੇ ਮਾਉਂਟ ਐਵਰੇਸਟ ’ਤੇ ਨਾ ਸਿਰਫ ਚੜ੍ਹਾਈ ਕੀਤੀ, ਸਗੋਂ ਉੱਥੇ ‘ਨਿਸ਼ਾਨ ਸਾਹਿਬ’ ਵੀ ਲਹਿਰਾਇਆ।ਉਨ੍ਹਾਂ ਦੱਸਿਆ ਕਿ ਇਹ ਇਤਿਹਾਸ ਰੱਚਣ ਵਾਲੇ ਉਹ ਪਹਿਲੇ ਗੁਰਸਿੱਖ ਬਣੇ ਹਨ ਤੇ ਨਿਊਜੀਲੈਂਡ ਤੋਂ ਉਹ 53ਵੇਂ ਵਿਅਕਤੀ ਹਨ, ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕੀਤੀ ਹੈ। ਬਾਕੀ ਦੇ 52 ਗੋਰੇ ਹੀ ਹਨ। ਮਲਕੀਤ ਸਿੰਘ ਨੇ ਬੇਸ 4 ਤੋਂ ਲਗਾਤਾਰ 12 ਘੰਟੇ ਦੀ ਚੜ੍ਹਾਈ ਚੜ੍ਹਕੇ 19 ਮਈ ਸਵੇਰੇ 8.37 ਵਜੇ ਮਾਉਂਟ ਐਵਰੇਸਟ ’ਤੇ ਨਿਸ਼ਾਨ ਸਾਹਿਬ ਝੁਲਾਇਆ।ਮਲਕੀਤ ਸਿੰਘ ਨੇ ਦੱਸਿਆ ਕਿ ਮਾਉਂਟ ਐਵਰੇਸਟ ਦੀ ਚੜ੍ਹਾਈ ਚੜ੍ਹਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰੇ ਸਦਕਾ ਇਸ ਕਾਰਜ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੂੰ ਸਿਹਤ ਵੱਲੋਂ ਵੀ ਕਾਫੀ ਪ੍ਰੇਸ਼ਾਨੀਆਂ ਆਈਆਂ ਪਰ ਉਹ ਡੋਲੇ ਨਹੀਂ ਅਤੇ ਅਖੀਰ ਸਫਲਤਾ ਹਾਸਲਾ ਕੀਤੀ।ਉਨ੍ਹਾਂ ਦੱਸਿਆ ਕਿ ਇਸ ਸਫਰ ਵਿੱਚ ਉਨ੍ਹਾਂ ਦਾ ਭਾਰ ਲਗਭਗ 17 ਕਿਲੋ ਘੱਟ ਗਿਆ ਹੈ। ਇਸ ਵੇਲੇ ਉਹ ਕਾਠਮੰਡੂ ਵਿੱਚ ਹਨ ਅਤੇ 30 ਮਈ ਨੂੰ ਉਹ ਨਿਊਜ਼ੀਲੈਂਡ ਵਾਪਸੀ ਕਰਨਗੇ।ਮਲਕੀਤ ਸਿੰਘ ਬੀਤੇ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਨ ਅਤੇ ਆਰ.ਸੀ.ਸੀ. ਮੈਂਬਰ ਪ੍ਰਗਟ ਸਿੰਘ ਦੇ ਛੋਟੇ ਭਰਾ ਹਨ। ਟ੍ਰੇਨਿੰਗ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਕਰੀਬ 150,000 ਡਾਲਰ ਦੇ ਕਰੀਬ ਖਰਚਾ ਆ ਗਿਆ ਹੈ। ‘ਨਿਸ਼ਾਨ ਸਾਹਿਬ’ ਮਾਊਂਟ ਐਵਰੇਸਟ ’ਤੇ ਲਹਿਰਾ ਕੇ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ।

Related posts

ਜੀ-7 ਸਮਿਟ : ਗਰਭਪਾਤ ਦੇ ਮੁੱਦੇ ’ਤੇ ਇਟਲੀ ਦੀ ਮੇਲੋਨੀ ਅਤੇ ਮੈਕਰੋਨ ਨਾਲ ਹੋਈ ਬਹਿਸ

editor

ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ, 10. 20 ਰੁਪਏ ਸਸਤਾ ਹੋਇਆ ਪੈਟਰੋਲ

editor

ਜੀ7 ਸੰਮੇਲਨ ਦੌਰਾਨ ਮੋਦੀ ਅਤੇ ਜਾਪਾਨ ਦੇ ਪੀ.ਐਮ. ਕਿਸ਼ਿਦਾ ਨੇ ਚੀਨ ਅਤੇ ਇੰਡੋ-ਪੈਸੀਫਿਕ ਲਈ ਬਣਾਈਆਂ ਯੋਜਨਾਵਾਂ

editor