International

ਅਮਰੀਕਾ ਨੇ ਜਾਂਚ ’ਚ ਮਦਦ ਲਈ ਈਰਾਨ ਦੀ ਬੇਨਤੀ ਠੁਕਰਾਈ, ਕਿਹਾ- ਰਈਸੀ ਦੇ ਹੱਥ ਖ਼ੂਨ ਨਾਲ ਸਨ ਰੰਗੇ

ਤਹਿਰਾਨ/ਵਾਸ਼ਿੰਗਟਨ – ਈਰਾਨ ਦੀ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਇੱਕ ਉਚ ਪੱਧਰੀ ਵਫ਼ਦ ਨੂੰ ਸੌਂਪਿਆ ਹੈ। ਬਿ੍ਰਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ ‘’ਚ ਇਕ ਵਫਦ ਹਾਦਸੇ ਵਾਲੀ ਥਾਂ ‘’ਤੇ ਭੇਜਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਨਤੀਜਿਆਂ ਦਾ ਐਲਾਨ ਮਿਸ਼ਨ ਦੇ ਪੂਰਾ ਹੋਣ ’ਤੇ ਕੀਤਾ ਜਾਵੇਗਾ।ਇਸ ਦੇ ਨਾਲ ਹੀ ਈਰਾਨ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਤੋਂ ਮਦਦ ਦੀ ਬੇਨਤੀ ਕੀਤੀ ਹੈ ਪਰ ਅਮਰੀਕਾ ‘ਲੌਜਿਸਟਿਕ’ ਕਾਰਨਾਂ ਕਰਕੇ ਮਦਦ ਨਹੀਂ ਕਰੇਗਾ। ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਈਰਾਨ ਸਰਕਾਰ ਤੋਂ ਮਦਦ ਦੀ ਬੇਨਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਜਿਹੀਆਂ ਸਥਿਤੀਆਂ ਵਿੱਚ ਮਦਦ ਕਰਦਾ ਹੈ ਜਦੋਂ ਵਿਦੇਸ਼ੀ ਸਰਕਾਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਪਰ ਅਮਰੀਕਾ ਈਰਾਨ ਨੂੰ ਕੋਈ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਹੈ।ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਈਰਾਨ ਨੂੰ ਲੌਜਿਸਟਿਕ ਕਾਰਨਾਂ ਕਰਕੇ ਵੱਡੇ ਪੱਧਰ ‘’ਤੇ ਮਦਦ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਧਿਕਾਰਤ ਤੌਰ ‘’ਤੇ ਰਈਸੀ ਦੀ ਮੌਤ ‘’ਤੇ ਸੋਗ ਪ੍ਰਗਟ ਕੀਤਾ ਹੈ ਅਤੇ ਈਰਾਨੀ ਨੇਤਾ ਦੀ ਮੌਤ ‘’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘’ਚ ਇਕ ਮੌਨ ਪ੍ਰੋਗਰਾਮ ‘’ਚ ਵੀ ਹਿੱਸਾ ਲਿਆ ਹੈ। ਮਿਲਰ ਨੇ ਕਿਹਾ ਕਿ ਈਰਾਨ ਵਿੱਚ ਜੱਜ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਰਈਸੀ ਦਾ ਰਿਕਾਰਡ ਨਹੀਂ ਬਦਲਿਆ ਹੈ ਅਤੇ ਇਹ ਤੱਥ ਵੀ ਨਹੀਂ ਬਦਲਿਆ ਹੈ ਕਿ ਉਸਦੇ ਹੱਥ ਖੂਨ ਨਾਲ ਰੰਗੇ ਸਨ।

Related posts

ਜੀ-7 ਸਮਿਟ : ਗਰਭਪਾਤ ਦੇ ਮੁੱਦੇ ’ਤੇ ਇਟਲੀ ਦੀ ਮੇਲੋਨੀ ਅਤੇ ਮੈਕਰੋਨ ਨਾਲ ਹੋਈ ਬਹਿਸ

editor

ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ, 10. 20 ਰੁਪਏ ਸਸਤਾ ਹੋਇਆ ਪੈਟਰੋਲ

editor

ਜੀ7 ਸੰਮੇਲਨ ਦੌਰਾਨ ਮੋਦੀ ਅਤੇ ਜਾਪਾਨ ਦੇ ਪੀ.ਐਮ. ਕਿਸ਼ਿਦਾ ਨੇ ਚੀਨ ਅਤੇ ਇੰਡੋ-ਪੈਸੀਫਿਕ ਲਈ ਬਣਾਈਆਂ ਯੋਜਨਾਵਾਂ

editor