Sport

ਟੀ 20 ਵਿਸ਼ਵ ਕੱਪ ’ਤੇ ਵੱਡਾ ਫੈਸਲਾ, ਆਈਸੀਸੀ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ – ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਇਸ ਮਹੀਨੇ ਬੀਸੀਸੀਆਈ ਦੀ ਮੇਜ਼ਬਾਨੀ ’ਚ ਯੂਏਈ ਤੇ ਓਮਾਨ ’ਚ ਖੇਡੇ ਜਾਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਇਸ ਵਾਰ ਹੋਣ ਵਾਲੇ ਇਸ ਛੋਟੇ ਫਾਰਮੈਟ ਦੇ ਵੱਡੇ ਟੂਰਨਾਮੈਂਟ ’ਚ ਪਹਿਲੀ ਵਾਰ ਡੀਆਰਐੱਸ ਦਾ ਇਸਤੇਮਾਲ ਕੀਤਾ ਜਾਵੇਗਾ। ਖ਼ਬਰਾਂ ਦੀ ਮੰਨੀਏ ਤਾਂ ਆਈਸੀਸੀ ਨੇ ਇਸ ਪਾਰੀ ਦੌਰਾਨ ਟੀਮ ਨੂੰ ਦੋ ਡੀਆਰਐੱਸ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਲ 2016 ਤੋਂ ਬਾਅਦ ਪਹਿਲੀ ਵਾਰ ਖੇਡਿਆ ਜਾ ਰਿਹਾ ਆਈਸੀਸੀ ਟੀ -20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਣਾ ਹੈ। ਇਹ ਟੂਰਨਾਮੈਂਟ ਬਾਕੀ ਸਾਰੇ ਸਮਿਆਂ ਨਾਲੋਂ ਵੱਖਰਾ ਹੋਣ ਜਾ ਰਿਹਾ ਹੈ। ਆਈਸੀਸੀ ਨੇ ਪਹਿਲੀ ਵਾਰ ਮੈਚ ਦੇ ਦੌਰਾਨ ਡੀਆਰਐਸ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ ਇਕ ਟੀਮ ਨੂੰ ਪਾਰੀ ਦੇ ਦੌਰਾਨ 2 ਡੀਆਰਐਸ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਕਪਤਾਨ ਡੀਆਰਐਸ ਟੈਸਟ ਤੇ ਵਨਡੇ ਮੈਚਾਂ ‘ਚ ਫੀਲਡ ਅੰਪਾਇਰ ਦੁਆਰਾ ਦਿੱਤੇ ਗਏ ਫੈਸਲੇ ਨੂੰ ਚੁਣੌਤੀ ਦਿੰਦਾ ਹੈ, ਉਸਨੂੰ ਵਿਸ਼ਵ ਕੱਪ ਦੇ ਦੌਰਾਨ ਵੀ ਇਹ ਅਧਿਕਾਰ ਮਿਲੇਗਾ। ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਦੇ ਕਪਤਾਨ ਨੂੰ ਪਾਰੀ ਦੇ ਦੌਰਾਨ ਦੋ ਵਾਰ ਫੀਲਡ ਅੰਪਾਇਰ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੋਵੇਗਾ। ਜੇ ਟੀਵੀ ਅੰਪਾਇਰ ਦੁਆਰਾ ਫੈਸਲਾ ਬਦਲਿਆ ਜਾਂਦਾ ਹੈ, ਡੀਆਰਐਸ ਬਰਕਰਾਰ ਰਹੇਗਾ, ਜੇ ਫੈਸਲਾ ਕਪਤਾਨ ਦੇ ਪੱਖ ‘ਚ ਨਹੀਂ ਹੈ, ਤਾਂ ਉਹ ਇਸ ਨੂੰ ਗੁਆ ਦੇਵੇਗਾ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor