India

ਪੰਜ ਮੰਜ਼ਿਲਾਂ ਪੈਕਿੰਗ ਕੰਪਨੀ ‘ਚ ਲਗੀ ਅੱਗ, ਦੋ ਮਜ਼ਦੂਰਾਂ ਦੀ ਮੌਤ; 125 ਨੂੰ ਬਚਾਇਆ

ਸੂਰਤ – ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਪੈਕਿੰਗ ਕੰਪਨੀ ਵਿਚ ਸੋਮਵਾਰ ਸਵੇਰੇ ਲੱਗੀ ਭਿਆਨਕ ਅੱਗ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਕਡੋਦਰਾ ਉਦਯੋਗਿਕ ਖੇਤਰ ਵਿਚ ਸਥਿਤ ਇਸ ਪੈਕਿੰਗ ਕੰਪਨੀ ‘ਚੋਂ 125 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਕਡੋਦਰਾ ਦੇ ਪੁਲਿਸ ਇੰਸਪੈਕਟਰ ਹੇਮੰਤ ਪਟੇਲ ਦੇ ਅਨੁਸਾਰ, ਸੋਮਵਾਰ ਸਵੇਰੇ ਕਰੀਬ 4.30 ਵਜੇ ਵੀਵਾ ਪੈਕਜਿੰਗ ਕੰਪਨੀ ਵਿੱਚ ਅੱਗ ਲੱਗ ਗਈ। ਅੱਗ ਇਮਾਰਤ ਦੀ ਪਹਿਲੀ ਮੰਜ਼ਲ ਤੋਂ ਲੱਗੀ ਅਤੇ ਤੇਜ਼ੀ ਨਾਲ ਹੋਰ ਮੰਜ਼ਲਾਂ ‘ਤੇ ਵੀ ਫੈਲ ਗਈ। ਇਮਾਰਤ ਦੇ ਅੰਦਰ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਹਾਈਡ੍ਰੌਲਿਕ ਕਰੇਨਾਂ ਦੀ ਵਰਤੋਂ ਕੀਤੀ ਗਈ।

ਸੂਰਤ ਦੇ ਐਸਡੀਐਮ ਕੇਜੀ ਵਾਘੇਲਾ ਨੇ ਦੱਸਿਆ ਹੈ ਕਿ ਇਸ ਇਮਾਰਤ ਵਿਚ 125 ਲੋਕ ਸਨ ਜਦੋਂ ਅੱਗ ਲੱਗੀ, ਕੁਝ ਲੋਕਾਂ ਨੇ ਅੱਗ ਲੱਗਣ ਤੋਂ ਬਾਅਦ ਇਮਾਰਤ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਤੁਰੰਤ ਅਸਮਾਨ ਕਾਲੇ ਧੂੰਏ ਨਾਲ ਭਰ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor