Australia

ਵਿਕਟੋਰੀਆ ਦੇ ਵਿੱਚ ਕੋਵਿਡ-19 ਦੇ 1,326 ਕੇਸ ਤੇ 7 ਹੋਰ ਮੌਤਾਂ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ 1,326 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 7 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 10,887 ਐਕਟਿਵ ਕੇਸ ਹਨ ਅਤੇ 308 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 46 ਇੰਟੈਂਸਿਵ ਕੇਅਰ ਵਿੱਚ ਹਨ ਅਤੇ 26 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 73,419 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਕੱਲ੍ਹ ਰਾਜ ਦੁਆਰਾ ਸੰਚਾਲਿਤ ਸਾਈਟਾਂ ‘ਤੇ ਵੈਕਸੀਨ ਦੀਆਂ 20,478 ਖੁਰਾਕਾਂ ਦਿੱਤੀਆਂ ਗਈਆਂ ਸਨ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 501 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 1,313 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਰੋਜ਼ਾਨਾ ਕੇਸਾਂ ਦੀ ਔਸਤ 986 ਸੀ ਪਰ ਵਾਇਰਸ ਦੇ ਪਿਛਲੇ ਸੱਤ ਦਿਨਾਂ ਦੀ ਔਸਤ ਰੋਜ਼ਾਨਾ ਕੇਸਾਂ ਦੀ ਗਿਣਤੀ ਪਿਛਲੇ ਛੇ ਦਿਨਾਂ ਤੋਂ ਵਧਕੇ ਹੁਣ 1,158 ‘ਤੇ ਪਹੁੰਚ ਗਈ ਹੈ। ਇਸ ਵੇਲੇ ਕੋਵਿਡ-19 ਦੇ ਮਰੀਜ਼ਾਂ ਦੀ ਜਿਆਦਾ ਗਿਣਤੀ ਕਰਕੇ ਅਜੇ ਵੀ ਵਿਕਟੋਰੀਆ ਦੀ ਸਿਹਤ ਸੰਭਾਲ ਪ੍ਰਣਾਲੀ ‘ਤੇ ਬਹੁਤ ਜ਼ਿਆਦਾ ਦਬਾਅ ਹੈ ਅਤੇ ਹਸਪਤਾਲ ਚੋਣਵੇਂ ਸਰਜਰੀਆਂ ਲਈ ਸਿਰਫ 50 ਪ੍ਰਤੀਸ਼ਤ ਸਮਰੱਥਾ ‘ਤੇ ਕੰਮ ਕਰਨ ਦੇ ਯੋਗ ਹਨ।

ਵਰਨਣਯੋਗ ਹੈ ਕਿ ਵਿਕਟੋਰੀਆ ਦੀਆਂ ਜ਼ਿਆਦਾਤਰ ਕੋਵਿਡ-19 ਪਾਬੰਦੀਆਂ, ਜਿਸ ਵਿੱਚ ਘਣਤਾ ਦੀਆਂ ਸੀਮਾਵਾਂ ਅਤੇ ਜ਼ਿਆਦਾਤਰ ਮਾਸਕ ਲੋੜਾਂ ਸ਼ਾਮਲ ਹਨ, ਨੂੰ 19 ਨਵੰਬਰ ਸ਼ੁੱਕਰਵਾਰ ਨੂੰ ਹਟਾ ਦਿੱਤਾ ਗਿਆ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor