India

ਸੂਰਤ ’ਚ ਵੱਡਾ ਹਾਦਸਾ, ਪ੍ਰਿੰਟਿੰਗ ਮਿੱਲ ’ਚ ਗੈਸ ਲੀਕ ਹੋਣ ਕਾਰਨ 6 ਮੁਲਾਜ਼ਮਾਂ ਦੀ ਦਮ ਘੁਟਣ ਨਾਲ ਮੌਤ

ਸੂਰਤ – ਗੁਜਰਾਤ (Gujarat) ਦੇ ਸੂਰਤ (Surat) ਵਿੱਚ ਵੀਰਵਾਰ ਤੜਕੇ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ (Gas leakage) ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਬੀਮਾਰ ਹੋ ਗਏ।ਇਨ੍ਹਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਚਿਨ ਇੰਡਸਟਰੀਅਲ ਏਰੀਆ ਦੇ ਬਾਹਰ ਖੜ੍ਹੇ ਇੱਕ ਟੈਂਕਰ ਵਿੱਚੋਂ ਗੈਸ ਲੀਕ ਹੋ ਗਈ, ਜਿਸ ਕਾਰਨ ਮਜ਼ਦੂਰਾਂ ਦਾ ਦਮ ਘੁੱਟ ਹੋਣ ਲੱਗ ਪਿਆ। ਗੈਸ ਲੀਕ ਹੁੰਦੇ ਹੀ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਸਚਿਨ ਜੀਆਈਡੀਸੀ (Sachin GIDC area) ਖੇਤਰ ਸੂਰਤ ਦਾ ਇੱਕ ਉਦਯੋਗਿਕ ਖੇਤਰ ਹੈ। ਇਹ ਘਟਨਾ ਵੀਰਵਾਰ ਸਵੇਰੇ 4 ਵਜੇ ਵਾਪਰੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਘਟਨਾ ‘ਤੇ ਸੋਗ ਪ੍ਰਗਟ ਕਰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵਿੱਟਰ ‘ਤੇ ਲਿਖਿਆ- ”ਬਦਕਿਸਮਤੀ ਨਾਲ ਸੂਰਤ ‘ਚ ਗੈਸ ਲੀਕ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਉਨ੍ਹਾਂ ਲੋਕਾਂ ਦੀ ਤੰਦਰੁਸਤੀ ਲਈ ਵੀ ਪ੍ਰਾਰਥਨਾ ਕਰਦਾ ਹਾਂ ਜੋ ਇਸ ਘਟਨਾ ਵਿੱਚ ਬੀਮਾਰ ਹੋਏ ਹਨ।”

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor