International

ਐੱਫਏਟੀਐੱਫ ਦੀ ਕਾਲੀ ਸੂਚੀ ਤੋਂ ਬਚਣ ਲਈ ਪਾਕਿਸਤਾਨ ਨੇ ਅੱਤਵਾਦੀ ਬਾਰੇ ਝੂਠ ਬੋਲਿਆ

ਇਸਲਾਮਾਬਾਦ – ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੂੰ ਪਾਕਿਸਤਾਨ ਨੂੰ ਅਕਤੂਬਰ ’ਚ ਹੋਣ ਵਾਲੇ ਸੈਸ਼ਨ ’ਚ ਕਾਲੀ ਸੂਚੀ ’ਚ ਪਾ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮੌਲਾਨਾ ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ਕਰਨ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਉਸ ਦਾ ਦਾਅਵਾ ਹੈ ਕਿ ਮਸੂਦ ਅਜ਼ਹਰ ਖ਼ਿਲਾਫ਼ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਲਾਪਤਾ ਹੈ।

ਹਾਲਾਂਕਿ ਜੇਹਾਦੀ ਮੀਡੀਆ ’ਚ ਜੇਹਾਦ ਦੀ ਵਕਾਲਤ ਕਰਨ ਵਾਲਾ ਅੱਤਵਾਦੀ ਮਸੂਦ ਅਜ਼ਹਰ ਦਾ ਇਕ ਆਰਟੀਕਲ ਛਪਣ ਤੋਂ ਬਾਅਦ ਪਾਕਿਸਤਾਨ ਦੀ ਇਹ ਅਪੀਲ ਖ਼ਾਰਜ ਹੋ ਗਈ ਹੈ। ਰਿਪੋਰਟ ਮੁਤਾਬਕ ਜੈਸ਼ ਦਾ ਸਰਗਨਾ ਅੱਤਵਾਦੀਆਂ ਲਈ ਟ੍ਰੇਨਿੰਗ ਕੈਂਪ ਚਲਾ ਰਿਹਾ ਹੈ। ਨਾਲ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਤੇ ਹੋਰਨਾਂ ਸੂਬਿਆਂ ’ਚ ਸਭਾਵਾਂ ਕਰ ਰਿਹਾ ਹੈ। ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪੈਸਾ ਇਕੱਠਾ ਕਰ ਰਿਹਾ ਹੈ ਤੇ ਅੱਤਵਾਦੀਆਂ ਦੀ ਭਰਤੀ ਵੀ ਕਰ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ’ਚ ਮਕਬੂਜ਼ਾ ਕਸ਼ਮੀਰ ’ਚ ਇਹ ਅੱਤਵਾਦੀ ਸੰਗਠਨ ਬੈਠਕਾਂ ਕਰ ਰਹੇ ਹਨ। ਅੱਤਵਾਦੀਆਂ ਨੇ ਕੰਟਰੋਲ ਲਾਈਨ ਪਾਰ ਕੀਤੀ ਤੇ ਕਸ਼ਮੀਰ ਤੇ ਦਿੱਲੀ ’ਚ ਆਤਮਘਾਤੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਕਰਾਚੀ ਤੇ ਬਹਾਵਲਪੁਰ ਦੇ ਮਦਰੱਸਿਆਂ ’ਚ ਵੀ ਅੱਤਵਾਦੀ ਸਰਗਰਮੀਆਂ ਜਾਰੀ ਹਨ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor