International

ਕੀਵ ਨੂੰ ਅਲੱਗ-ਥਲੱਗ ਕਰਨ ਲਈ ਰੂਸ ਦੀ ਭਾਰੀ ਬੰਬਾਰੀ, ਮਾਰੀਉਪੋਲ, 2,500 ਤੋਂ ਵੱਧ ਮਾਰੇ

ਕੀਵ – ਯੂਕਰੇਨ ‘ਤੇ ਰੂਸੀ ਹਮਲੇ ਨੂੰ 19 ਦਿਨ ਹੋ ਗਏ ਹਨ, ਪਰ ਰੂਸ ਅਜੇ ਵੀ ਕਾਮਯਾਬ ਨਹੀਂ ਹੋਇਆ ਹੈ। ਯੂਕਰੇਨੀ ਫੌਜੀ ਹਰ ਮੋਰਚੇ ‘ਤੇ ਰੂਸੀ ਫੌਜਾਂ ਨੂੰ ਸਖਤ ਟੱਕਰ ਦੇ ਰਹੇ ਹਨ।  ਨੇ ਕੀਵ ਖੇਤਰ ਦੇ ਮੁਖੀ ਓਲੇਕਸੀ ਕੁਲੇਬਾ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਬਲਾਂ ਨੇ ਕੀਵ ਦੇ ਉੱਤਰ-ਪੱਛਮੀ ਉਪਨਗਰਾਂ ‘ਤੇ ਰਾਤ ਭਰ ਗੋਲੀਬਾਰੀ ਕੀਤੀ। ਇੰਨਾ ਹੀ ਨਹੀਂ, ਕੀਵ ਦੇ ਪੂਰਬੀ ਹਿੱਸਿਆਂ ਨੂੰ ਵੀ ਮਿਜ਼ਾਈਲਾਂ ਅਤੇ ਤੋਪਖਾਨੇ ਦੇ ਗੋਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਰਪਿਨ, ਬੁਕਾ ਅਤੇ ਹੋਸਟੋਮੇਲ ਵਿੱਚ ਪੂਰੀ ਰਾਤ ਬੰਬਾਰੀ ਹੁੰਦੀ ਰਹੀ।

ਰੂਸੀ ਫੌਜ ਨੇ ਕੀਵ ‘ਤੇ ਕਬਜ਼ਾ ਕਰਨ ਲਈ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ‘ਚ ਭਾਰੀ ਗੋਲੀਬਾਰੀ ਕੀਤੀ ਹੈ। ਕੀਵ ਨੂੰ ਯੂਕਰੇਨ ਦੇ ਬਾਕੀ ਹਿੱਸਿਆਂ ਤੋਂ ਕੱਟਣ ਲਈ ਰੂਸੀ ਫੌਜ ਦੁਆਰਾ ਪਿਛਲੇ 24 ਘੰਟਿਆਂ ਵਿੱਚ ਪੱਛਮੀ ਪਾਸੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਐਂਟੋਨੋਵ ਏਅਰਕ੍ਰਾਫਟ ਫੈਕਟਰੀ ‘ਤੇ ਹਮਲਾ ਕੀਤਾ, ਜਿਸ ਵਿਚ ਦੋ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ।

ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਹਮਲੇ ਵਿੱਚ ਹੁਣ ਤੱਕ 2,500 ਤੋਂ ਵੱਧ ਮਾਰੀਉਪੋਲ ਵਾਸੀ ਮਾਰੇ ਜਾ ਚੁੱਕੇ ਹਨ।  ਕਿਹਾ ਹੈ ਕਿ ਰੂਸ ਨੇ ਅਜਿਹੀ ਤਬਾਹੀ ਮਚਾਈ ਹੈ ਜਿਸ ਦਾ ਦੁਨੀਆਂ ਨੇ ਸਹੀ ਅੰਦਾਜ਼ਾ ਨਹੀਂ ਲਗਾਇਆ ਹੈ। ਜਦਕਿ ਰੂਸ ਨੇ ਇਸ ਤੋਂ ਇਨਕਾਰ ਕੀਤਾ ਹੈ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਕ ਵਾਰ ਫਿਰ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ ਕੀਤਾ ਹੈ।  ਵ੍ਹਾਈਟ ਹਾਊਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਨੇਤਾਵਾਂ ਨੇ ਯੂਕਰੇਨ ਸੰਕਟ ਦੇ ਮੁੱਦੇ ‘ਤੇ ਫ਼ੋਨ ‘ਤੇ ਗੱਲਬਾਤ ਕੀਤੀ। ਇਸ ‘ਚ ਦੋਵਾਂ ਨੇਤਾਵਾਂ ਨੇ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ। ਬਿਡੇਨ ਅਤੇ ਮੈਕਰੋਨ ਵਿਚਕਾਰ ਗੱਲਬਾਤ ਪੱਛਮੀ ਸ਼ਹਿਰ ਯਵੋਰੀਵ ਵਿੱਚ ਇੱਕ ਫੌਜੀ ਸਿਖਲਾਈ ਅੱਡੇ ‘ਤੇ ਰੂਸੀ ਹਮਲੇ ਤੋਂ ਬਾਅਦ ਹੋਈ ਹੈ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor