Australia

ਆਸਟ੍ਰੇਲੀਆ ਨੇ ਰੂਸ ਦੇ 33 ਲੋਕਾਂ ’ਤੇ ਲਾਈ ਪਾਬੰਦੀ

ਮੈਲਬੌਰਨ – ਆਸਟ੍ਰੇਲੀਆ ਨੇ ਰੂਸ ਦੇ 33 ਲੋਕਾਂ ’ਤੇ ਪਾਬੰਦੀ ਲਾਈ ਹੈ। ਯੂਕਰੇਨ ’ਤੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਦੇਸ਼ ਰੂਸ ’ਤੇ ਲਗਾਤਾਰ ਪਾਬੰਦੀਆਂ ਲਾ ਰਹੇ ਹਨ। ਇਸ ਦੌਰਾਨ ਆਸਟ੍ਰੇਲੀਆ ਨੇ ਰੂਸ ਲਈ ਆਰਥਿਕ ਅਤੇ ਰਣਨੀਤਕ ਮਹੱਤਵ ਵਾਲੇ ਲੋਕਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ’ਚ ਅਲੀਗਾਰਚ ਰੋਮਨ ਅਬਰਾਮੋਵਿਚ, ਗਜਪ੍ਰੋਮ ਦੇ ਸੀਈਓ ਅਲੈਕਸੀ ਮਿਲਰ ਅਤੇ ਰੋਸੀਆ ਬੈਂਕ ਦੇ ਚੇਅਰਮੈਨ ਦਮਿੱਤਰੀ ਲੈਬੇਦੇਵ ਸ਼ਾਮਿਲ ਹਨ।

ਰੂਸ ਤੇ ਯੂਕਰੇਨ ਵਿਚਕਾਰ ਲੜਾਈ ਨੇ ਹੁਣ ਭਿਆਨਕ ਰੂਪ ਧਾਰਨ ਕਰ ਲਿਆ ਹੈ। ਰੂਸ ਲਗਾਤਾਰ ਹਵਾਈ ਹਮਲਿਆਂ ਰਾਹੀਂ ਯੂਕਰੇਨ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੁੱਧ ਦੇ 19ਵੇਂ ਦਿਨ ਤਕ ਯੂਕਰੇਨ ਦੇ ਕਈ ਸ਼ਹਿਰ ਰੂਸੀ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ’ਤੇ ਚਰਚਾ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਾਲੀਆ ਕੂਟਨੀਤਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਰੂਸ ਨੂੰ ਉਸ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਉਣ ਤੇ ਯੂਕਰੇਨ ਦੀ ਸਰਕਾਰ ਅਤੇ ਲੋਕਾਂ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਨਾਟੋ ਨੂੰ ਆਪਣੇ ਦੇਸ਼ ਨੂੰ ਨੋ-ਫਲਾਈ ਜ਼ੋਨ ਐਲਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਦੁਹਰਾਉਂਦਾ ਹਾਂ ਕਿ ਜੇ ਤੁਸੀਂ ਸਾਡੇ ਅਸਮਾਨ ਨੂੰ ਬੰਦ ਨਹੀਂ ਕਰਦੇ ਤਾਂ ਇਹ ਰੂਸੀ ਮਿਜ਼ਾਈਲਾਂ ਤੁਹਾਡੇ ਖੇਤਰ, ਨਾਟੋ ਦੇ ਖੇਤਰ ਅਤੇ ਨਾਟੋ ਨਾਗਰਿਕਾਂ ਦੇ ਘਰਾਂ ’ਤੇ ਡਿਗਣਗੀਆਂ। ਉਨ੍ਹਾਂ ਕਿਹਾ ਕਿ ਮੈਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਬਿਨਾਂ ਰੋਕੂ ਪਾਬੰਦੀਆਂ ਦੇ ਰੂਸ ਜੰਗ ਸ਼ੁਰੂ ਕਰੇਗਾ ਅਤੇ ਮਾਸਕੋ ਨਾਰਡ ਸਟ੍ਰੀਮ 2 ਨੂੰ ਹਥਿਆਰ ਵਜੋਂ ਵਰਤੇਗਾ।

ਯੁੱਧ ਵਿਚਕਾਰ ਯੂਕਰੇਨ ਦੇ ਖਾਰਕੀਵ, ਡੀਨੀਪਰੋ, ਕਿ੍ਰਵੀ ਰਿਹੋ ਤੋਂ ਵਾਧੂ ਨਿਕਾਸੀ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ। ਖਾਰਕੀਵ ਤੋਂ ਦੋ ਟਰੇਨਾਂ ਲਵੀਵ ਅਤੇ ਉਜਹੋਰੋਡ ਲਈ ਦੋ ਰੇਲਗੱਡੀਆਂ ਮੁਹੱਈਆ ਹੋਣਗੀਆਂ।

ਰੂਸ ਨੇ ਯੂਕਰੇਨ ਵਿਚ ਜੰਗ ਲਈ ਚੀਨ ਤੋਂ ਫ਼ੌਜੀ ਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ, ਨਾਲ ਹੀ ਬੀਜਿੰਗ ਨੇ ਹਮਲੇ ਲਈ ਮਾਸਕੋ ਦੀ ਸਿੱਧੇ ਤੌਰ ’ਤੇ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਟੋ ਦਾ ‘ਪੂਰਬ ਵੱਲ ਵਿਸਤਾਰ’ ਰੂਸ ਅਤੇ ਯੂਕਰੇਨ ਵਿਚਕਾਰ ਵਿਗੜਦੇ ਤਣਾਅ ਲਈ ਜ਼ਿੰਮੇਵਾਰ ਸੀ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor