Australia

ਆਸਟ੍ਰੇਲੀਆ ਭਾਰਤ ਨਾਲ ਸਹਿਯੋਗ ਵਧਾਉਣ ਲਈ 16.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ

ਮੈਲਬੌਰਨ – ਆਸਟ੍ਰੇਲੀਆ ਭਾਰਤ ਨਾਲ ਸਹਿਯੋਗ ਵਧਾਉਣ ਲਈ 28 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਇਸ ਦਾ ਮਕਸਦ ਦੋਹਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣਾ, ਵਪਾਰ ‘ਚ ਤੇਜ਼ੀ ਲਿਆਉਣਾ ਅਤੇ ਰੁਜ਼ਗਾਰ ‘ਚ ਇਜ਼ਾਫਾ ਕਰਨਾ ਸ਼ਾਮਲ ਹੈ। ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਟੇਹਾਨ ਨੇ ਕਿਹਾ ਕਿ ਨਿਵੇਸ਼ ਦਾ ਮਕਸਦ ਦੋ-ਪੱਖੀ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣਾ, ਦੋ-ਪੱਖੀ ਵਪਾਰ ਸਬੰਧਾਂ ਨੂੰ ਅੱਗੇ ਵਧਾਉਣਾ ਅਤੇ ਨਿਵੇਸ਼ ‘ਚ ਸੁਧਾਰ ਲਿਆਉਣਾ ਹੈ।

ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਸਾਂਝੀਆਂ ਕਦਰਾਂ-ਕੀਮਤਾਂ, ਪੂਰਕ ਅਰਥਵਿਵਸਥਾਵਾਂ ਨੂੰ ਸਾਂਝਾ ਕਰਦੇ ਹਨ। ਨਾਲ ਹੀ ਦੋਹਾਂ ਹੀ ਥਾਂਵਾਂ ਦੇ ਲੋਕਾਂ ਵਿਚਾਲੇ ਸਬੰਧ ਵੀ ਮਜ਼ਬੂਤ ਹਨ, ਜੋ ਸਾਨੂੰ ਆਦਰਸ਼ ਭਾਈਵਾਲ ਬਣਾਉਂਦੇ ਹਨ। ਇਕ ਅਧਿਕਾਰਤ ਬਿਆਨ ਮੁਤਾਬਕ ਸਾਲ 2020 ‘ਚ ਭਾਰਤ-ਆਸਟ੍ਰੇਲੀਆ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ, ਜਿਸ ਦਰਮਿਆਨ ਦਰਾਮਦ ਅਤੇ ਬਰਾਮਦ ਵਪਾਰ 24.3 ਅਰਬ ਡਾਲਰ ਰਿਹਾ। ਸਾਲ 2020 ‘ਚ ਭਾਰਤ ਸੇਵਾਵਾਂ ਦੇ ਨਿਰਯਾਤ ਲਈ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਸੀ। ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਟੇਹਾਨ ਨੇ ਅੱਗੇ ਆਖਿਆ, ”ਸਰਕਾਰ ਭਾਰਤ ਦੀ ਆਰਥਿਕ ਰਣਨੀਤੀ ਅਤੇ ਇਸ ਦੇ ਮਹੱਤਵਪੂਰਨ ਟੀਚਿਆਂ ਲਈ ਵਚਨਬੱਧ ਹੈ। ਸਾਡਾ ਟੀਚਾ 2035 ਤੱਕ ਭਾਰਤ ਨੂੰ ਸਾਡੇ ਤਿੰਨ ਨਿਰਯਾਤ ਬਜ਼ਾਰਾਂ ‘ਚ ਸ਼ਾਮਲ ਕਰਨਾ ਅਤੇ ਏਸ਼ੀਆ ‘ਚ ਅਜਿਹੀ ਤੀਜੀ ਸਭ ਤੋਂ ਵੱਡੀ ਮੰਜ਼ਿਲ ਬਣਾਉਣਾ ਹੈ, ਜਿੱਥੇ ਆਸਟ੍ਰੇਲੀਆ ਤੋਂ ਇਲਾਵਾ ਵੀ ਦੂਜੇ ਦੇਸ਼ਾਂ ਦਾ ਨਿਵੇਸ਼ ਸ਼ਾਮਲ ਹੋਵੇ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor