Australia

ਬਜ਼ੁਰਗਾਂ ਤੇ ਅੰਗਹੀਣਾਂ ਦੀ ਪੈਨਸ਼ਨ ਵਿੱਚ ਹੋਇਆ ਵਾਧਾ

ਕੈਨਬਰਾ – ਆਸਟ੍ਰੇਲੀਆ ਵਿਚ ਬਜ਼ੁਰਗ ਅਤੇ ਅੰਗਹੀਣਾਂ ਨੂੰ ਮਿਲਦੀ ਪੈਨਸ਼ਨ ਵਿਚ 20 ਮਾਰਚ ਤੋਂ ਵਾਧਾ ਕੀਤਾ ਗਿਆ ਹੈ, ਜੋ ਕਿ ਇਹਨਾਂ ਨੂੰ ਵਧਦੀ ਮਹਿੰਗਾਈ ਕਾਰਨ ਰਾਹਤ ਦੇਣ ਲਈ ਇੱਕ ਯਤਨ ਕੀਤਾ ਗਿਆ ਹੈ। ਹੁਣ ਇਕੱਲੇ ਰਹਿਣ ਵਾਲੇ ਵਿਅਕਤੀ ਨੂੰ 20.10 ਡਾਲਰ ਹੋਰ ਮਿਲਣਗੇ ਅਤੇ ਉਹਨਾਂ ਦੀ ਪੈਨਸ਼ਨ 987.60 ਡਾਲਰ ਹੋ ਜਾਵੇਗੀ, ਜਦਕਿ ਇਕੱਠੇ ਰਹਿਣ ਵਾਲੇ ਜੋੜਿਆਂ ਦੀ ਪੈਨਸ਼ਨ ਵਿਚ 30.2 ਡਾਲਰ ਵਾਧਾ ਹੋ ਕੇ ਉਹਨਾਂ ਨੂੰ 1488.80 ਡਾਲਰ ਪੈਨਸ਼ਨ ਮਿਲੇਗੀ। ਇਸਦੇ ਨਾਲ ਹੀ ਐਸਿਟ ਟੈਸਟ ਲਿਮਟ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਹੁਣ ਸਿੰਗਲ ਘਰ ਮਾਲਕਾਂ ‘ਤੇ ਕੈਪ ਦੀ ਸ਼ਰਤ 6750 ਡਾਲਰ ਦੇ ਵਾਧੇ ਨਾਲ 599,750 ਡਾਲਰ ਹੋ ਜਾਵੇਗੀ। ਘਰ ਦੇ ਮਾਲਕ ਜੋੜਿਆਂ ਦੀ ਲਈ ਇਹ ਕੈਪ 10,000 ਡਾਲਰ ਦੇ ਵਾਧੇ ਨਾਲ 901,500 ਡਾਲਰ ਹੋ ਜਾਵੇਗੀ। ਆਸਟ੍ਰੇਲੀਆ ਵਿਚ ਔਸਤਨ ਪੰਜ ਮਿਲੀਅਨ ਲੋਕ ਤਿੰਨ ਪੇਮੈਂਟਾਂ ਪ੍ਰਾਪਤ ਕਰਦੇ ਹਨ।

ਸਮਾਜਿਕ ਸੇਵਾ ਮੰਤਰੀ ਐਨੀ ਰਸਟਨ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਜੇਬ ਵਿਚ ਪੈਸਾ ਪਾਉਂਦੇ ਹਾਂ ਜੋ ਸਾਡੀ ਸਮਾਜਿਕ ਸੁਰੱਖਿਆ ਪ੍ਰਣਾਲੀ ‘ਤੇ ਭਰੋਸਾ ਕਰਦੇ ਹਨ। ਕਿਰਾਇਆ ਸਹਾਇਤਾ ਭੁਗਤਾਨ ਵੀ 3 ਡਾਲਰ ਪ੍ਰਤੀ ਪੰਦਰਵਾੜਾ ਤੋਂ ਵੱਧਕੇ ਸਿੰਗਲ ਦੇ ਲਈ 145.80 ਡਾਲਰ, ਦੋ ਬੱਚਿਆਂ ਵਾਲੇ ਪਰਿਵਾਰਾਂ ਲਈ 3.50 ਡਾਲਰ ਦੇ ਵਾਧੇ ਨਾਲ 171.50 ਡਾਲਰ ਅਤੇ ਤਿੰਨ ਜਾਂ ਵੱਧ ਬੱਚਿਆਂ ਵਾਲੇ ਪਰਿਵਾਰ ਲਈ 3.92 ਡਾਲਰ ਦੇ ਵਾਧੇ ਨਾਲ 193.62 ਡਾਲਰ ਤਕ ਹੋ ਜਾਵੇਗੀ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor