International

ਯੂਐੱਨਐੱਸਸੀ ਤੇ ਚੀਨ ਦੇ ਸਥਾਈ ਮੈਂਬਰਾਂ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਖੋਜ ਕਰ ਰਿਹੈ ਯੂਕਰੇਨ

ਕੀਵ – ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਕੀਵ ਚੀਨ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੇ ਮੈਂਬਰਾਂ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰ ਰਿਹਾ ਹੈ। ਚੀਨ ਦੀ ਸਰਕਾਰੀ ਸਿਨਹੂਆ ਨਿਊਜ਼ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ, ਕੁਲੇਬਾ ਨੇ ਕਿਹਾ ਕਿ ਸੁਰੱਖਿਆ ਭਰੋਸੇ ‘ਤੇ ਬੁਡਾਪੇਸਟ ਮੈਮੋਰੰਡਮ ਯੂਕਰੇਨ ਦੀ ਅਸਲ ਸੁਰੱਖਿਆ ਦੀ ਗਰੰਟੀ ਦੇਣ ਵਿੱਚ ਅਸਫਲ ਰਿਹਾ। ਕੁਲੇਬਾ ਦੇ ਅਨੁਸਾਰ, ਜਦੋਂ ਰੂਸ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈ ਲਵੇਗਾ ਤਾਂ ਯੂਰਪ ਵਿੱਚ ਸੁਰੱਖਿਆ ਵਿੱਚ ਸੁਧਾਰ ਹੋਵੇਗਾ।

ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸਿਨਹੂਆ ਨੂੰ ਦੱਸਿਆ ਕਿ ਕੀਵ ਹੁਣ ਯੂਐਨਐਸਸੀ ਦੇ ਸਥਾਈ ਮੈਂਬਰਾਂ ਅਤੇ ਚੀਨ ਸਮੇਤ ਹੋਰ ਪ੍ਰਮੁੱਖ ਸ਼ਕਤੀਆਂ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ, ਅਤੇ ਬੀਜਿੰਗ ਨੂੰ ਯੂਕਰੇਨ ਦੇ ਸੁਰੱਖਿਆ ਗਾਰੰਟਰਾਂ ਵਿੱਚੋਂ ਇੱਕ ਬਣਨ ਦੀ ਪੇਸ਼ਕਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀਵ ਨੂੰ ਉਮੀਦ ਹੈ ਕਿ ਸਥਿਤੀ ਨੂੰ ਵਧਣ ਤੋਂ ਰੋਕਣ ਲਈ ਬੀਜਿੰਗ ਰੂਸ ਨੂੰ ਯੂਕਰੇਨ ਵਿੱਚ ਜੰਗਬੰਦੀ ਸ਼ੁਰੂ ਕਰਨ ਲਈ ਬੁਲਾਵੇਗਾ।

ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਹਾਲ ਹੀ ਵਿੱਚ ਯੂਕਰੇਨ ਦੀ ਸੁਰੱਖਿਆ ਦੀ ਗਰੰਟੀ ਲਈ ਇੱਕ ਡਰਾਫਟ ਸੰਧੀ ਤਿਆਰ ਕਰਨ ਲਈ ਇੱਕ ਵਫ਼ਦ ਦਾ ਗਠਨ ਕੀਤਾ ਸੀ। ਇਸ ਵਿੱਚ ਯੂਕਰੇਨ ਦੇ ਸੰਸਦ ਮੈਂਬਰ, ਸੁਰੱਖਿਆ ਅਧਿਕਾਰੀ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ਵਿੱਚ ਆਪਣਾ ਵਿਸ਼ੇਸ਼ ਫ਼ੌਜੀ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਯੁੱਧ ਦਾ ਉਦੇਸ਼ ਪੂਰਬੀ ਯੂਕਰੇਨ ਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਨ ਤੋਂ ਰੋਕਣਾ ਹੈ। ਰੂਸੀ ਫ਼ੌਜ ਦੇ ਹਮਲੇ ‘ਚ ਯੂਕਰੇਨ ਦੇ ਕਈ ਵੱਡੇ ਸ਼ਹਿਰ ਲਗਪਗ ਤਬਾਹ ਹੋ ਚੁੱਕੇ ਹਨ। ਯੂਕਰੇਨ ਦੇ ਮਾਰੀਓਪੋਲ ਅਤੇ ਖਾਰਕਿਵ ਵਰਗੇ ਸ਼ਹਿਰਾਂ ਨੂੰ ਰੂਸ ਨੇ ਮਿਜ਼ਾਈਲਾਂ ਦਾਗ ਕੇ ਬਰਬਾਦ ਕਰ ਦਿੱਤਾ ਹੈ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor