India

ਬੰਗਲਾਦੇਸ਼ ਨੇ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਤੇਜ਼, ਭਾਰਤ ਤੋਂ ਮੰਗੀ ਮਦਦ

ਨਵੀਂ ਦਿੱਲੀ – ਬੰਗਲਾਦੇਸ਼ ਨੇ ਸਮੇਂ ਸਿਰ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੰਗਲਾਦੇਸ਼ ਨੇ ਭਾਰਤ ਤੋਂ ਗੰਗਾ, ਬ੍ਰਹਮਪੁੱਤਰ, ਬਰਾਕ ਅਤੇ ਹੋਰ ਨਦੀਆਂ ‘ਤੇ ਹੋਰ ਅੱਪਸਟਰੀਮ ਸਟੇਸ਼ਨਾਂ ਤੋਂ ਹੜ੍ਹ ਦੇ ਅੰਕੜੇ ਮੰਗੇ ਹਨ ਤਾਂ ਜੋ ਦੇਸ਼ ਵਿੱਚ ਹੜ੍ਹਾਂ ਦੀ ਸਹੀ ਅਤੇ ਸਮੇਂ ਸਿਰ ਭਵਿੱਖਬਾਣੀ ਕੀਤੀ ਜਾ ਸਕੇ। ਹਾਲਾਂਕਿ, ਭਾਰਤ ਨੇ ਕਿਹਾ ਹੈ ਕਿ ਢਾਕਾ ਨੂੰ ਹੜ੍ਹਾਂ ਦੀ ਭਵਿੱਖਬਾਣੀ ਕਰਨ ਲਈ ਕਾਫੀ ਅੰਕੜੇ ਦਿੱਤੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਸੀਜ਼ਨ ਤੋਂ ਭਾਰਤ ਨੇ ਬੰਗਲਾਦੇਸ਼ ਵਿੱਚ ਹੜ੍ਹਾਂ ਦੇ ਅੰਕੜਿਆਂ ਦੇ ਪ੍ਰਸਾਰਣ ਦੀ ਮਿਆਦ 31 ਅਕਤੂਬਰ ਤੱਕ ਵਧਾ ਦਿੱਤੀ ਹੈ, ਜੋ ਕਿ ਪਹਿਲਾਂ 15 ਅਕਤੂਬਰ ਤਕ ਸੀ, ਤਾਂ ਜੋ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ
ਦੱਸ ਦਈਏ ਕਿ ਬੰਗਲਾਦੇਸ਼ ਨਾਲ ਹਾਲ ਹੀ ‘ਚ ਹੋਈ ਸੰਯੁਕਤ ਨਦੀ ਕਮਿਸ਼ਨ ਦੀ ਬੈਠਕ ‘ਚ ਇਸ ਮਾਮਲੇ ‘ਤੇ ਚਰਚਾ ਹੋਈ ਸੀ। ਭਾਰਤ ਅਤੇ ਬੰਗਲਾਦੇਸ਼ ਦੇ ਮੰਤਰੀ ਪੱਧਰੀ ਸੰਯੁਕਤ ਨਦੀ ਕਮਿਸ਼ਨ ਦੀ 38ਵੀਂ ਮੀਟਿੰਗ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ। ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਇਸ ਦੇ ਨਾਲ ਹੀ ਬੰਗਲਾਦੇਸ਼ੀ ਵਫ਼ਦ ਦੀ ਅਗਵਾਈ ਜਲ ਸਰੋਤ ਰਾਜ ਮੰਤਰੀ ਜ਼ਾਹਿਦ ਫਾਰੂਕ ਨੇ ਕੀਤੀ। ਜਲ ਸਰੋਤਾਂ ਦੇ ਉਪ ਮੰਤਰੀ ਇਨਾਮੁਲ ਹੱਕ ਸ਼ਮੀਮ ਵੀ ਬੰਗਲਾਦੇਸ਼ੀ ਵਫ਼ਦ ਦਾ ਹਿੱਸਾ ਸਨ।
ਦੋਵਾਂ ਦੇਸ਼ਾਂ ਵਿਚਾਲੇ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ 12 ਸਾਲ ਬਾਅਦ ਹੋਈ ਹੈ। ਹਾਲਾਂਕਿ, ਜੇਆਰਸੀ ਦੇ ਤਹਿਤ ਤਕਨੀਕੀ ਗੱਲਬਾਤ ਚੱਲ ਰਹੀ ਸੀ। ਮੀਟਿੰਗ ਤੋਂ ਪਹਿਲਾਂ ਮੰਗਲਵਾਰ ਨੂੰ ਜਲ ਸਰੋਤ ਸਕੱਤਰ ਦੇ ਪੱਧਰ ‘ਤੇ ਚਰਚਾ ਹੋਈ। ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਅਤੇ ਬੰਗਲਾਦੇਸ਼ 54 ਨਦੀਆਂ ਨੂੰ ਸਾਂਝਾ ਕਰਦੇ ਹਨ। ਇਹਨਾਂ ਵਿੱਚੋਂ ਸੱਤ ਦੀ ਪਛਾਣ ਪਾਣੀ ਦੀ ਵੰਡ ਸਮਝੌਤਿਆਂ ਲਈ ਇੱਕ ਢਾਂਚਾ ਵਿਕਸਤ ਕਰਨ ਲਈ ਕੀਤੀ ਗਈ ਸੀ ਜੋ ਪ੍ਰਮੁੱਖ ਤਰਜੀਹ ਦੇ ਆਧਾਰ ‘ਤੇ ਸਨ।
ਇਸ ਮੀਟਿੰਗ ਦੌਰਾਨ ਡਾਟਾ ਐਕਸਚੇਂਜ ਲਈ ਅੱਠ ਹੋਰ ਦਰਿਆਵਾਂ ਨੂੰ ਸ਼ਾਮਲ ਕਰਨ ‘ਤੇ ਸਹਿਮਤੀ ਬਣੀ। ਇਸ ਮਾਮਲੇ ਨੂੰ ਜੇਆਰਸੀ ਦੀ ਤਕਨੀਕੀ ਪੱਧਰੀ ਕਮੇਟੀ ਵਿੱਚ ਅੱਗੇ ਵਿਚਾਰਿਆ ਜਾਵੇਗਾ। ਜੇਆਰਸੀ ਅਤੇ ਮੰਤਰੀ ਪੱਧਰੀ ਬੈਠਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ 5 ਸਤੰਬਰ ਤੋਂ ਸ਼ੁਰੂ ਹੋ ਰਹੀ ਭਾਰਤ ਦੀ ਤਿੰਨ ਦਿਨਾਂ ਯਾਤਰਾ ਤੋਂ ਪਹਿਲਾਂ ਹੋਈ ਸੀ। ਸ਼ੇਖ ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਰੱਖਿਆ ਅਤੇ ਖੇਤਰੀ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor