India

ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਕਰਨਾਟਕ ’ਚ ਮਲਿਕਯਾ ਗੁਟੇਦਾਰ

ਬੈਂਗਲੂਰੂ – ਕਰਨਾਟਕ ’ਚ ਸਾਬਕਾ ਮੰਤਰੀ ਮਲਿਕਯਾ ਗੁਟੇਦਾਰ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਹ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਮੰਤਰੀ ਪ੍ਰਿਯਾਂਕ ਖੜਗੇ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ। 6 ਵਾਰ ਵਿਧਾਇਕ ਰਹਿ ਚੁੱਕੇ ਗੁਟੇਦਾਰ ਕੁਲਬੁਰਗੀ ਜ਼ਿਲ੍ਹੇ ਦੇ ਅਫ਼ਜ਼ਲਪੁਰ ਇਲਾਕੇ ਨਾਲ ਸਬੰਧਤ ਹਨ। ਇਸ ਇਲਾਕੇ ਵਿਚ ਉਨ੍ਹਾਂ ਦਾ ਆਪਣੇ ਅਸਲੀ ਭਰਾ ਨਿਤਿਨ ਗੁਟੇਦਾਰ ਨਾਲ ਸਿਆਸੀ ਵਿਰੋਧ ਹੈ। ਭਾਜਪਾ ਨੇ ਇਲਾਕੇ ਵਿਚ ਨਿਤਿਨ ਗੁਟੇਦਾਰ ਨੂੰ ਪਾਰਟੀ ’ਚ ਸ਼ਾਮਲ ਕੀਤਾ ਸੀ। ਗੁਟੇਦਾਰ ਨਿਤਿਨ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਨਾਰਾਜ਼ ਸਨ। ਮਲਿਕਯਾ ਗੁਟੇਦਾਰ ਨੂੰ ਕਾਂਗਰਸ ’ਚ ਸ਼ਾਮਲ ਕਰਨ ਤੋਂ ਬਾਅਦ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਨਾ ਸਿਰਫ ਕੁਲਬੁਰਗੀ ’ਚ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ ਸਗੋਂ ਪੂਰੇ ਸੂਬੇ ’ਚ ਪਾਰਟੀ ਨੂੰ ਫਾਇਦਾ ਹੋਵੇਗਾ।

Related posts

ਪੰਜਾਬ ਸਣੇ ਉੱਤਰ ਪੱਛਮੀ ਭਾਰਤ ’ਚ ਕਹਿਰ ਦੀ ਗਰਮੀ ਪਏਗੀ

editor

ਸੀਏਏ ਕਾਨੂੰਨ ਕੋਈ ਨਹੀਂ ਹਟਾ ਸਕਦਾ, ਇਹ ਕਾਨੂੰਨ ਮੋਦੀ ਦੀ ਗਾਰੰਟੀ ਦਾ ਤਾਜ਼ਾ ਉਦਾਹਰਣ ਹੈ : ਮੋਦੀ

editor

ਕੇਜਰੀਵਾਲ ਦੇ ਭਾਸ਼ਣ ’ਤੇ ਈਡੀ ਨੇ ਪ੍ਰਗਟਾਇਆ ਇਤਰਾਜ਼, ਕੋਰਟ ਬੋਲੀ-ਇਸ ’ਚ ਨਹੀਂ ਪਵਾਂਗੇ

editor