International

ਤਰੁਣ ਗੁਲਾਟੀ ਲੜ ਰਹੇ ਨੇ ਲੰਡਨ ਦੇ ਮੇਅਰ ਦੀ ਚੋਣ, 2 ਮਈ ਨੂੰ ਹੋਵੇਗੀ ਵੋਟਿੰਗ

ਲੰਡਨ – ਲੰਡਨ ਦੇ ਮੇਅਰ ਦੀ ਚੋਣ ਵਿਚ ਸਾਦਿਕ ਖਾਨ ਨੂੰ ਚੁਣੌਤੀ ਦੇਣ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੇ ਉਮੀਦਵਾਰ ਦਾ ਕਹਿਣਾ ਹੈ ਕਿ ਬਰਤਾਨੀਆ ਦੀ ਰਾਜਧਾਨੀ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਇੱਕ ਤਜਰਬੇਕਾਰ ਸੀਈਓ ਵਾਂਗ ਚਲਾਉਣਾ ਚਾਹੁੰਦੇ ਹਨ, ਜੋ ਸਾਰਿਆਂ ਦੇ ਹਿੱਤ ਵਿੱਚ ਹੋਵੇਗਾ।ਦਿੱਲੀ ਵਿੱਚ ਜਨਮੇ ਤਰੁਣ ਗੁਲਾਟੀ ਦਾ ਮੰਨਣਾ ਹੈ ਕਿ ਇੱਕ ਕਾਰੋਬਾਰੀ ਅਤੇ ਨਿਵੇਸ਼ ਮਾਹਿਰ ਵਜੋਂ ਉਨ੍ਹਾਂ ਦਾ ਤਜਰਬਾ ਲੰਡਨ ਨੂੰ ਲੋੜੀਂਦਾ ਹੈ ਤਾਂ ਜੋ ਇਹ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕੇ।63 ਸਾਲਾ ਤਰੁਣ ਚੋਣ ਮੈਦਾਨ ਵਿੱਚ 13 ਉਮੀਦਵਾਰਾਂ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ। ਲੰਡਨ ਵਾਸੀ 2 ਮਈ ਨੂੰ ਆਪਣੇ ਮੇਅਰ ਅਤੇ ਅਸੈਂਬਲੀ ਮੈਂਬਰਾਂ ਲਈ ਵੋਟ ਪਾਉਣਗੇ। ਗੁਲਾਟੀ ਨੇ ਇਸ ਹਫਤੇ ਇੱਕ ਭਾਸ਼ਣ ਵਿੱਚ ਕਿਹਾ ਕਿ ਮੈਂ ਲੰਡਨ ਨੂੰ ਇੱਕ ਵਿਲੱਖਣ ਗਲੋਬਲ ਸ਼ਹਿਰ ਦੇ ਰੂਪ ਵਿੱਚ ਦੇਖਦਾ ਹਾਂ, ਵਿਸ਼ਵ ਦੇ ਗਲੋਬਲ ਬੈਂਕ ਵਾਂਗ ਜਿੱਥੇ ਵਿਭਿੰਨ ਸੰਸਕ੍ਰਿਤੀਆਂ ਇੱਕਠੇ ਹੋ ਕੇ ਪ੍ਰਫੁੱਲਤ ਹੁੰਦੀਆਂ ਹਨ।ਮੇਅਰ ਹੋਣ ਦੇ ਨਾਤੇ, ਮੈਂ ਲੰਡਨ ਦੀ ਬੈਲੇਂਸ ਸ਼ੀਟ ਨੂੰ ਇਸ ਤਰੀਕੇ ਨਾਲ ਨਵਾਂ ਰੂਪ ਦੇਵਾਂਗਾ ਕਿ ਇਹ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਦੇ ਨਾਲ-ਨਾਲ ਨਿਵੇਸ਼ ਨੂੰ ਆਕਰਸ਼ਿਤ ਕਰੇ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor