India

ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ: ਮਹਿਬੂਬਾ ਮੁਫ਼ਤੀ

ਸ਼੍ਰੀਨਗਰ –  ਪੀਪੁਲਜ਼ ਡੈਮੋਕ੍ਰਿਟਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਧਾਰਾ-370 ਨੂੰ ਰੱਦ ਕਰਨ ਖਿਲਾਫ਼ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਲੋਕ ਸਭਾ ਦੀ ਲੜਾਈ ਉਨ੍ਹਾਂ ਦੀ ਪੀ. ਡੀ. ਪੀ. ਅਤੇ ਨੈਸ਼ਨਲ ਕਾਨਫਰੰਸ (ਨੇਕਾਂ) ਵਿਚਾਲੇ ਨਹੀਂ ਹੈ ਸਗੋਂ ਇਹ ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਨਵੀਂ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ। ਮੁਫ਼ਤੀ ਨੇ ਦੱਖਣੀ ਕਸ਼ਮੀਰ ਵਿਚ ਇਕ ਚੋਣ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਮਝਦੇ ਹਨ ਕਿ ਉਨ੍ਹਾਂ ਨੂੰ ਇਕ ਅਜਿਹੀ ਆਵਾਜ਼ ਦੀ ਲੋੜ ਹੈ, ਜੋ ਦਿੱਲੀ ’ਚ ਸੱਤਾ ਦੇ ਸਾਹਮਣੇ ਖੜ੍ਹੀ ਹੋਵੇ ਅਤੇ ਕਸ਼ਮੀਰ ਦੇ ਮੁੱਦਿਆਂ ’ਤੇ ਗੱਲ ਕਰੇ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor