International

ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ’ਚ ਬੰਦ ਕੀਤੀ ਡਾਲਰ ਦੀ ਵਰਤੋਂ

ਬੀਜਿੰਗ – ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ਵਿੱਚ ਡਾਲਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ ਦੇ ਖੇਤਰੀ ਮੁਖੀਆਂ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਲਾਵਰੋਵ ਨੇ ਕਿਹਾ ਕਿ ਦੋਵੇਂ ਦੇਸ਼ ਆਪਸੀ ਵਪਾਰ ਵਿੱਚ ਸਥਾਨਕ ਕਰੰਸੀ ਦੀ ਵਰਤੋਂ ਕਰ ਰਹੇ ਹਨ। ਪੱਛਮੀ ਦੇਸ਼ਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਰੁਕਾਵਟਾਂ ਪੈਦਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਅਤੇ ਚੀਨ ਵਿਚਾਲੇ ਆਰਥਿਕ ਸਬੰਧਾਂ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋ ਰਹੇ ਕੁੱਲ ਵਪਾਰ ਵਿਚ 90 ਫ਼ੀਸਦੀ ਵਪਾਰ ਸਥਾਨਕ ਕਰੰਸੀ ਰਾਹੀਂ ਕੀਤਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਊਰਜਾ ਖੇਤਰ ਤੋਂ ਇਲਾਵਾ ਰੂਸ ਦੇ ਖੇਤੀ ਉਤਪਾਦਾਂ ਦਾ ਨਿਰਯਾਤ ਚੀਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਉਦਯੋਗਿਕ ਅਤੇ ਨਿਵੇਸ਼ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਆਪਸੀ ਸਹਿਯੋਗ ਦਾ ਸਿੱਧਾ ਲਾਭ ਰੂਸ ਅਤੇ ਚੀਨ ਦੀ ਤਰਜ਼ ‘’ਤੇ ਬਣੇ ਮਾਹੌਲ ਦੇ ਰੂਪ ‘’ਚ ਵੇਖਣ ਨੂੰ ਮਿਲ ਰਿਹਾ ਹੈ। ਪੱਛਮੀ ਦੇਸ਼ਾਂ ਦੁਆਰਾ ਰੂਸ ’ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਵਿਚਕਾਰ ਚੀਨ ਅਤੇ ਰੂਸ ਆਪਣਾ ਸੋਨੇ ਦਾ ਭੰਡਾਰ ਵਧਾਉਣ ’ਤੇ ਕੰਮ ਕਰ ਰਹੇ ਹਨ।ਵਰਲਡ ਗੋਲਡ ਕਾਉਂਸਿਲ ਦੇ ਅੰਕੜਿਆ ਅਨੁਸਾਨ ਰੂਸ ਨੇ 2023 ਵਿਚ 324.7 ਟਨ ਸੋਨੇ ਦਾ ਉਤਪਾਦਨ ਕੀਤਾ ਹੈ, ਜਦਕਿ ਚੀਨ 374 ਟਨ ਸੋਨੇ ਦੇ ਉਤਪਾਦਨ ਨਾਲ ਪਹਿਲੇ ਨੰਬਰ ‘’ਤੇ ਹੈ। ਰੂਸ ਦਾ ਟੀਚਾ ਹਰ ਸਾਲ ਸੋਨੇ ਦਾ ਉਤਪਾਦਨ ਚਾਰ ਫ਼ੀਸਦੀ ਵਧਾਉਣ ਦਾ ਵੀ ਹੈ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor