India

ਚਿੱਟੇ ਪਿਆਜ਼ ਦੇ ਨਿਰਯਾਤ ’ਤੇ ਸਰਕਾਰ ਨੇ ਦਿੱਤੀ ਢਿੱਲ, ਤਿੰਨ ਬੰਦਰਗਾਹਾਂ ਤੋਂ ਤੈਅ ਮਾਤਰਾ ’ਚ ਹੋਵੇਗੀ ਸ਼ਿਪਮੈਂਟ

ਨਵੀਂ ਦਿੱਲੀ – ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਵਾਲੀ ਗੱਲ ਹੈ। ਕੇਂਦਰ ਸਰਕਾਰ ਨੇ ਚਿੱਟੇ ਪਿਆਜ਼ ਦੇ ਨਿਰਯਾਤ ’ਤੇ ਲਾਈ ਪਾਬੰਦੀ ’ਚ ਢਿੱਲ ਦਿੱਤੀ ਹੈ। ਸਰਕਾਰ ਨੇ ਦੇਸ਼ ਦੀਆਂ ਤਿੰਨ ਬੰਦਰਗਾਹਾਂ ਤੋਂ ਚਿੱਟੇ ਪਿਆਜ਼ ਦੀ ਵਿਦੇਸ਼ੀ ਖੇਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਨਿਰਯਾਤ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਤਿੰਨ ਬੰਦਰਗਾਹਾਂ ਤੋਂ 2,000 ਟਨ ਤੱਕ ਚਿੱਟੇ ਪਿਆਜ਼ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਨੇ ਇੱਕ ਨੋਟੀਫਿਕੇਸ਼ਨ ’ਚ ਕਿਹਾ ਕਿ ਨਿਰਯਾਤਕਰਤਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਚਿੱਟੇ ਪਿਆਜ਼ ਦੀ ਸਮੱਗਰੀ ਤੇ ਮਾਤਰਾ ਨੂੰ ਲੈ ਕੇ ਗੁਜਰਾਤ ਸਰਕਾਰ ਦੇ ਬਾਗਬਾਨੀ ਕਮਿਸ਼ਨਰ ਤੋਂ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਖ਼ਾਸ ਬੰਦਰਗਾਹਾਂ ਰਾਹੀਂ 2,000 ਟਨ ਤੱਕ ਚਿੱਟੇ ਪਿਆਜ਼ ਦੇ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਚਿੱਟੇ ਪਿਆਜ਼ ਦੀ ਬਰਾਮਦ ਲਈ ਕੁਝ ਬੰਦਰਗਾਹਾਂ ਦੇ ਨਾਂ ਤੈਅ ਕੀਤੇ ਗਏ ਹਨ। ਡੀ.ਜੀ.ਐਫ.ਟੀ. ਨੋਟੀਫਿਕੇਸ਼ਨ ਦੇ ਅਨੁਸਾਰ, ਇਸ ਨਿਰਯਾਤ ਨੂੰ ਮੁੰਦਰਾ ਬੰਦਰਗਾਹ, ਪੀਪਾਵਾਵ ਬੰਦਰਗਾਹ ਅਤੇ ਨਾਹਵਾ ਸ਼ੇਵਾ/ ਜੇ.ਐਨ.ਪੀ.ਟੀ. ਬੰਦਰਗਾਹ ਤੋਂ ਆਗਿਆ ਹੈ। ਸਿਆਸੀ ਤੌਰ ‘ਤੇ ਸੰਵੇਦਨਸ਼ੀਲ ਵਸਤੂ ਪਿਆਜ਼ ਦੇ ਨਿਰਯਾਤ ‘ਤੇ ਆਮ ਪਾਬੰਦੀ ਹੈ। ਹਾਲਾਂਕਿ, ਸਰਕਾਰ ਮਿੱਤਰ ਦੇਸ਼ਾਂ ਨੂੰ ਉਨ੍ਹਾਂ ਦੀ ਬੇਨਤੀ ‘’ਤੇ ਨਿਰਧਾਰਤ ਮਾਤਰਾਵਾਂ ਦੇ ਨਿਰਯਾਤ ਦੀ ਆਗਿਆ ਦਿੰਦੀ ਹੈ। ਡੀਜੀਐਫਟੀ ਵਣਜ ਮੰਤਰਾਲੇ ਦੀ ਇਕਾਈ ਹੈ। ਇਹ ਆਯਾਤ ਅਤੇ ਨਿਰਯਾਤ ਨਾਲ ਸਬੰਧਤ ਮਾਪਦੰਡ ਨਿਰਧਾਰਤ ਕਰਦਾ ਹੈ। ਪਿਛਲੇ ਸਾਲ 8 ਦਸੰਬਰ ਨੂੰ, ਸਰਕਾਰ ਨੇ ਘਰੇਲੂ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਪਿਆਜ਼ ਦੀ ਬਰਾਮਦ ‘’ਤੇ ਪਾਬੰਦੀ ਲਗਾ ਦਿੱਤੀ ਸੀ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor