Punjab

ਅਟਲ ਟਨਲ ਰੋਹਤਾਂਗ ’ਚ ਸਫ਼ਰ ਤੋਂ ਪਹਿਲਾਂ ਜਾਣ ਲਓ ਨਿਯਮ ਨਹੀਂ ਤਾਂ ਭਰਨਾ ਪਵੇਗਾ ਜੁਰਮਾਨਾ

ਮਨਾਲੀ – ਦੇਸ਼ ਦੀ ਅਤਿ-ਆਧੁਨਿਕ ਅਟਲ ਟਨਲ ਰੋਹਤਾਂਗ ਨੂੰ ਨਿਹਾਰਨੇ ਜਾ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ। ਨਹੀਂ ਤਾਂ ਭਾਰੀ ਜੁਰਮਾਨਾ ਭੁਗਤਣ ਲਈ ਤਿਆਰ ਰਹਿਓ। ਅਟਲ ਟਨਲ ਅੰਦਰ ਓਵਰਟੇਕ ਤਾਂ ਬਿਲਕੁੱਲ ਨਾ ਕਰੋ ਅਤੇ ਨਾ ਹੀ ਨਿਰਧਾਰਿਤ ਗਤੀ ਤੋਂ ਵੱਧ ਵਾਹਨ ਚਲਾਓ। ਅਜਿਹਾ ਕਰਨ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਅਤੇ ਦੂਸਰਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅਟਲ ਟਨਲ ਅੰਦਰ ਗਤੀ ਨੂੰ ਲੈ ਕੇ ਥਾਂ-ਥਾਂ ਸਾਈਨ ਬੋਰਡ ਲੱਗੇ ਹਨ। ਸਾਈਨ ਬੋਰਡ ’ਚ ਨਿਰਧਾਰਿਤ ਕੀਤੀ ਗਈ ਸਪੀਡ ਦੇ ਹਿਸਾਬ ਨਾਲ ਹੀ ਵਾਹਨ ਚਲਾਓ। ਸ਼ੁਰੂਆਤ ’ਚ 40 ਕਿਲੋਮੀਟਰ ਪ੍ਰਤੀ ਘੰਟਾ ਅਤੇ ਵੱਧ ਤੋਂ ਵੱਧ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਲਿਮਿਟ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ, ਦੇਸ਼ ਦੀ ਸਭ ਤੋਂ ਆਧੁਨਿਕ ਸੁਰੰਗ ਦਾ ਆਨੰਦ ਮਾਣੋ, ਪਰ ਓਵਰਟੇਕ ਨਾ ਕਰੋ ਅਤੇ ਸਪੀਡ ਨੂੰ ਧਿਆਨ ਵਿੱਚ ਰੱਖੋ। ਸੁਰੰਗ ਦੀ ਮਹੱਤਤਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਲਈ ਅਟਲ ਸੁਰੰਗ ਦੇ ਦੋਵੇਂ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸੁਰੰਗ ਦੇ ਅੰਦਰ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਕੈਮਰੇ ਸੈਲਾਨੀਆਂ ਦੀ ਹਰਕਤ ‘ਤੇ ਨਜ਼ਰ ਰੱਖ ਰਹੇ ਹਨ। ਜੇਕਰ ਤੁਸੀਂ ਮਾਮੂਲੀ ਜਿਹੀ ਗਲਤੀ ਕਰਦੇ ਹੋ, ਤਾਂ ਜਿਵੇਂ ਹੀ ਤੁਸੀਂ ਸੁਰੰਗ ਤੋਂ ਬਾਹਰ ਪਹੁੰਚਦੇ ਹੋ, ਜੁਰਮਾਨਾ ਭਰਨ ਲਈ ਤਿਆਰ ਰਹੋ। ਲਾਹੌਲ ਘਾਟੀ ‘ਚ ਬਰਫਬਾਰੀ ਕਾਰਨ ਇਨ੍ਹਾਂ ਦਿਨਾਂ ‘ਚ ਸੈਂਕੜੇ ਸੈਲਾਨੀ ਵਾਹਨ ਰੋਜ਼ਾਨਾ ਅਟਲ ਸੁਰੰਗ ‘ਚੋਂ ਲੰਘ ਰਹੇ ਹਨ।ਸ਼ੁੱਕਰਵਾਰ ਨੂੰ ਵੀ ਇੱਕ ਸੈਲਾਨੀ ਵਾਹਨ ਡੀਐਲ 10 ਸੀਜੇ 1995 ਬੇਕਾਬੂ ਹੋ ਕੇ ਅਟਲ ਸੁਰੰਗ ਦੇ ਅੰਦਰ ਦੀਵਾਰ ਨਾਲ ਜਾ ਟਕਰਾਇਆ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਗੱਡੀ ਨੁਕਸਾਨੀ ਗਈ। ਗੱਡੀ ਚਲਾ ਰਹੇ ਤਾਲਿਬ ਚੌਧਰੀ ਪੁੱਤਰ ਆਤੇ ਰਹਿਮਾਨ ਆਰ.ਓ ਮਕਾਨ ਨੰਬਰ 573 ਐਫ ਦੋ ਬਲਾਕ ਸੁੰਦਰਨਗਰ ਦਿੱਲੀ ਨੂੰ 13500 ਰੁਪਏ ਜੁਰਮਾਨਾ ਭਰਨਾ ਪਿਆ।ਡੀਐਸਪੀ ਮਨਾਲੀ ਸੰਜੀਵ ਕੁਮਾਰ ਨੇ ਡਰਾਈਵਰਾਂ ਨੂੰ ਰੋਹਤਾਂਗ ਸੁਰੰਗ ਦੇ ਅੰਦਰ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor