India

ਅਤਿਵਾਦੀ ਕੋਈ ਨਿਯਮ ਨਹੀਂ ਮੰਨਦੇ ਤੇ ਉਨ੍ਹਾਂ ਨੂੰ ਜੁਆਬ ਦੇਣ ਲਈ ਵੀ ਕੋਈ ਨਿਯਮ ਨਹੀਂ: ਜੈਸ਼ੰਕਰ

ਨਵੀਂ ਦਿੱਲੀ – ਜੈਸ਼ੰਕਰ ਇੱਥੇ ’ਭਾਰਤ ਮਹੱਤਵਪੂਰਨ ਕਿਉਂ ਹੈ ਪ੍ਰੋਗਰਾਮ ’ਯੂਥ ਲਈ ਮੌਕੇ ਅਤੇ ਗਲੋਬਲ ਦਿ੍ਰਸ਼ ਵਿਚ ਭਾਗੀਦਾਰੀ’ ਵਿਚ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਹ ਪੁੱਛੇ ਜਾਣ ’ਤੇ ਕਿ ਉਹ ਕਿਹੜੇ ਦੇਸ਼ ਹਨ ਜਿਨ੍ਹਾਂ ਨਾਲ ਭਾਰਤ ਨੂੰ ਸਬੰਧ ਬਣਾਏ ਰੱਖਣ ’ਚ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ। ਉਨ੍ਹਾਂ ਦੱਸਿਆ ਕਿ 1947 ਵਿੱਚ ਪਾਕਿਸਤਾਨ ਨੇ ਕਸ਼ਮੀਰ ਵਿੱਚ ਕਬਾਇਲੀ ਹਮਲਾਵਰ ਭੇਜੇ ਅਤੇ ਫੌਜ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਸੂਬੇ ਦਾ ਏਕੀਕਰਨ ਹੋਇਆ।
ਵਿਦੇਸ਼ ਮੰਤਰੀ ਨੇ ਕਿਹਾ, ’’ਜਦੋਂ ਭਾਰਤੀ ਫੌਜ ਆਪਣੀ ਕਾਰਵਾਈ ਕਰ ਰਹੀ ਸੀ ਤਾਂ ਅਸੀਂ ਰੁਕ ਗਏ ਅਤੇ ਸੰਯੁਕਤ ਰਾਸ਼ਟਰ ਗਏ। ਅਸੀਂ ਅੱਤਵਾਦ ਦੀ ਬਜਾਏ ਕਬਾਇਲੀ ਹਮਲਾਵਰਾਂ ਦੀਆਂ ਕਾਰਵਾਈਆਂ ਦਾ ਹਵਾਲਾ ਦਿੱਤਾ। ਜੇਕਰ ਸਾਡਾ ਸਟੈਂਡ ਸ਼ੁਰੂ ਤੋਂ ਹੀ ਸਪੱਸ਼ਟ ਹੁੰਦਾ ਕਿ ਪਾਕਿਸਤਾਨ ਅੱਤਵਾਦ ਫੈਲਾ ਰਿਹਾ ਹੈ ਤਾਂ ਸਾਡੀ ਨੀਤੀ ਬਿਲਕੁਲ ਵੱਖਰੀ ਹੋਣੀ ਸੀ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ।

Related posts

ਪੰਜਾਬ ਸਣੇ ਉੱਤਰ ਪੱਛਮੀ ਭਾਰਤ ’ਚ ਕਹਿਰ ਦੀ ਗਰਮੀ ਪਏਗੀ

editor

ਸੀਏਏ ਕਾਨੂੰਨ ਕੋਈ ਨਹੀਂ ਹਟਾ ਸਕਦਾ, ਇਹ ਕਾਨੂੰਨ ਮੋਦੀ ਦੀ ਗਾਰੰਟੀ ਦਾ ਤਾਜ਼ਾ ਉਦਾਹਰਣ ਹੈ : ਮੋਦੀ

editor

ਕੇਜਰੀਵਾਲ ਦੇ ਭਾਸ਼ਣ ’ਤੇ ਈਡੀ ਨੇ ਪ੍ਰਗਟਾਇਆ ਇਤਰਾਜ਼, ਕੋਰਟ ਬੋਲੀ-ਇਸ ’ਚ ਨਹੀਂ ਪਵਾਂਗੇ

editor