Pollywood

ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਸਰਕਾਰ ਖਿਲਾਫ ਜੰਮ ਕੇ ਕੱਢੀ ਭੜਾਸ

ਖਟਕਲ ਕਲਾਂ- ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਸੱਭਿਆਚਾਰਕ ਕਲੱਬ, ਖਟਕੜ ਕਲਾਂ ‘ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲੇ ‘ਚ ਪੰਜਾਬ ਦੇ ਕਈ ਨਾਮਵਾਰ ਗਾਇਕ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕਾ ਅਮਨੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਸਮੇਂ ਦੀਆਂ ਸਰਕਾਰਾਂ ਖਿਲਾਫ ਜੰਮ ਕੇ ਭੜਾਸ ਕੱਢੀ।

 

ਮੇਲੇ ‘ਚ ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਤੋਂ ਇਲਾਵਾ ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਮਿਸ ਅਮਨ ਰੋਜ਼ੀ, ਪਰਵ ਗਿੱਲ, ਮੰਗੀ ਮਾਹਲ, ਕੇਐਸ ਮੱਖਣ ਤੇ ਕਈ ਹੋਰ ਗਾਇਕਾਂ ਨੇ ਆਪਣੀ ਹਾਜ਼ਰੀ ਲਵਾਈ। ਅਨਮੋਲ ਗਗਨ ਮਾਨ ਤੇ ਰਾਜਵੀਰ ਜਵੰਦਾ ਨੇ ਦੇਸ਼ ਦੀ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਗੰਦੀ ਰਾਜਨੀਤੀ ਕਰਦੀਆਂ ਹਨ। ਲੋਕਾਂ ਨੂੰ ਨਸ਼ੇ ਤੇ ਹੋਰ ਕੰਮਾਂ ‘ਚ ਪਿੱਛੇ ਲਾ ਕੇ ਉਨ੍ਹਾਂ ਦਾ ਧਿਆਨ ਭਟਕਾ ਰਹੀਆਂ ਹਨ।

 

ਸਰਕਾਰਾਂ ਦੇ ਮੰਤਰੀ ਹੀ ਦੇਸ਼ ਨੂੰ ਲੁੱਟ ਰਹੇ ਹਨ। ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਸਾਡਾ ਦੇਸ਼ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ। ਉੱਥੇ ਹੀ ਗਾਇਕ ਮੰਗੀ ਮਾਹਲ ਨੇ ਗਾਇਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਦੇ ਪਿੰਡ ਚ ਆ ਕੇ ਸ਼ਹੀਦ ਦੇ ਜੀਵਨ ਨਾਲ ਜੁੜੇ ਗੀਤ ਹੀ ਗਾਉਣੇ ਚਾਹੀਦੇ ਹਨ।

 

ਇਸ ਮੌਕੇ ਆਏ ਕਲਾਕਾਰਾਂ ਦਾ ਕਲੱਬ ਵੱਲੋਂ ਸੁਆਗਤ ਕੀਤਾ ਗਿਆ। ਕਲੱਬ ਦੇ ਉੱਪ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਨਾ ਹੈ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਦਰਸਾਏ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor