India

ਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨ

ਹਮੀਰਪੁਰ – ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣਾਵਤ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤ ਨੂੰ ਆਜ਼ਾਦੀ 2014 ਵਿਚ ਮਿਲੀ। ਅਨੁਰਾਗ ਠਾਕੁਰ ਨੇ ਕਿਹਾ ਕਿ 2014 ਵਿਚ ਅਸਲ ਮਾਇਨੇ ਵਿਚ ਦੇਸ਼ ਨੂੰ ਕਾਂਗਰਸ ਦੇ ਪਰਿਵਾਰਵਾਦ ਤੋਂ ਆਜ਼ਾਦੀ ਮਿਲੀ। ਇਸ ਭਿ੍ਰਸ਼ਟ ਦੇ ਲੂਟਤੰਤਰ ਤੋਂ ਆਜ਼ਾਦੀ ਮਿਲੀ। ਕਾਂਗਰਸ ਨੇ ਦੇਸ਼ ਨੂੰ ਅਸੁਰੱਖਿਅਤ ਰੱਖਿਆ ਸੀ ਅਤੇ ਉਸ ਤੋਂ ਆਜ਼ਾਦੀ ਮਿਲੀ ਹੈ। ਹੋਰ ਖੇਤਰ ਜੋ ਅਜੇ ਬਚੇ ਹਨ ਅਤੇ ਉਨ੍ਹਾਂ ਤੋਂ ਵੀ ਆਜ਼ਾਦੀ ਦਿਵਾਵਾਂਗੇ।ਭਾਜਪਾ ਦੇ ਹਮੀਰਪੁਰ ਸੰਸਦੀ ਖੇਤਰ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਸਵਾਂ ਪ੍ਰਾਗਪੁਰ ਵਿਧਾਨ ਸਭਾ ਖੇਤਰ ਦੇ ਨੰਗਲ ਚੌਕ ਵਿਚ ਅਨੁਸੂਚਿਤ ਮੋਰਚਾ ਸੰਮੇਲਨ ਵਿਚ ਭਾਗ ਲਿਆ, ਇੱਥੇ ਅਨੁਰਾਗ ਠਾਕੁਰ ਨੇ ਐੱਸ. ਸੀ. ਮੋਰਚਾ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ।ਅਨੁਰਾਗ ਠਾਕੁਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਨਾਲ ਕੀਤੀ। ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੇਹਰਾ ਵਿਚ ਪ੍ਰਾਚੀਨ ਪਾਂਡਵ ਕਾਲੀਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਠਾਕੁਰ ਦੁਆਰਾ ਚਨੌਰ ਵਿਚ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬੀ ਹਟਾਓ ਦੇ ਨਾਅਰੇ ਲਗਾਏ, ਪਰ ਜਦੋਂ ਇਕ ਗਰੀਬ ਮਾਂ ਦਾ ਬੇਟਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਨਿਕਲ ਕੇ ਆਏ। ਮੋਦੀ ਸਰਕਾਰ ਦੀ ਅਗਵਾਈ ਵਿਚ ਭਾਰਤ ਇਕ ਕਲਪਨਾ ਤੋਂ ਪਰੇ ਦੀ ਵਿਕਾਸ ਯਾਤਰਾ ’ਤੇ ਹੈ। ਆਉਣ ਵਾਲੀਆਂ ਚੋਣਾਂ ਵਿਚ ਤੁਹਾਡਾ ਇਕ-ਇਕ ਵੋਟ ਇਸ ਦਿਸ਼ਾ ਵਿਚ ਅਹਿਮ ਸਿੱਧ ਹੋਵੇਗਾ। ਦੇਸ਼ ਵਿਚ ਸਬਕਾ ਸਾਥ ਸਬਕਾ ਵਿਕਾਸ ਇਸੇ ਮੂਲ ਮੰਤਰ ਨਾਲ ਭਾਜਪਾ ਨੇ ਕੰਮ ਕੀਤਾ ਹੈ।

Related posts

ਪੰਜਾਬ ਸਣੇ ਉੱਤਰ ਪੱਛਮੀ ਭਾਰਤ ’ਚ ਕਹਿਰ ਦੀ ਗਰਮੀ ਪਏਗੀ

editor

ਸੀਏਏ ਕਾਨੂੰਨ ਕੋਈ ਨਹੀਂ ਹਟਾ ਸਕਦਾ, ਇਹ ਕਾਨੂੰਨ ਮੋਦੀ ਦੀ ਗਾਰੰਟੀ ਦਾ ਤਾਜ਼ਾ ਉਦਾਹਰਣ ਹੈ : ਮੋਦੀ

editor

ਕੇਜਰੀਵਾਲ ਦੇ ਭਾਸ਼ਣ ’ਤੇ ਈਡੀ ਨੇ ਪ੍ਰਗਟਾਇਆ ਇਤਰਾਜ਼, ਕੋਰਟ ਬੋਲੀ-ਇਸ ’ਚ ਨਹੀਂ ਪਵਾਂਗੇ

editor