International

ਅਮਰੀਕਾ ’ਚ ਫ਼ਲਸਤੀਨੀ ਸਮਰਥਕਾਂ ਨੇ ਹਵਾਈ ਅੱਡਿਆਂ ਵੱਲ ਜਾਣ ਵਾਲੇ ਕੌਮੀ ਮਾਰਗ ਕੀਤੇ ਜਾਮ

ਸ਼ਿਕਾਗੋ – ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਅੱਜ ਅਮਰੀਕਾ ਦੇ ਇਲੀਨੋਇਸ, ਕੈਲੀਫੋਰਨੀਆ, ਨਿਊਯਾਰਕ ਅਤੇ ਪੈਸੀਫਿਕ ਨਾਰਥਵੈਸਟ ਵਿਚ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਨਾਲ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ, ਗੋਲਡਨ ਗੇਟ ਅਤੇ ਬਰੁਕਲਿਨ ਪੁਲ ਅਤੇ ਭੀੜ ਭੜੱਕੇ ਵਾਲਾ ਵੈਸਟ ਕੋਸਟ ਕੌਮੀ ਮਾਰਗ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਸ਼ਿਕਾਗੋ ਵਿੱਚ ਸਵੇਰੇ 7 ਵਜੇ ਪ੍ਰਦਰਸ਼ਨਕਾਰੀਆਂ ਨੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾਣ ਵਾਲੇ ਅੰਤਰਰਾਜੀ ਹਾਈਵੇਅ ਨੂੰ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਫਲਸਤੀਨ ਨੂੰ ਆਜ਼ਾਦ ਕਰਵਾਉਣ ਲਈ ਆਰਥਿਕ ਨਾਕਾਬੰਦੀ ਦਾ ਹਿੱਸਾ ਸੀ। ਪ੍ਰਦਰਸ਼ਨਕਾਰੀਆਂ ਨੇ ਸਾਂ ਫਰਾਂਸਿਸਕੋ ਖੇਤਰ ਵਿੱਚ ਗੋਲਡਨ ਗੇਟ ਬਿ੍ਰਜ ਉੱਤੇ ਸਾਰੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਜਾਣ ਤੋਂ ਰੋਕ ਦਿੱਤਾ, ਜਿਸ ਨਾਲ ਕਈ ਘੰਟਿਆਂ ਤੱਕ ਆਵਾਜਾਈ ਵਿੱਚ ਵਿਘਨ ਪਿਆ। ਇਸੇ ਤਰ੍ਹਾਂ ਔਕਲੈਂਡ ਵਿੱਚ ਇੰਟਰਸਟੇਟ 880 ਉਤੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਬਰੁਕਲਿਨ ਵਿੱਚ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬਰੁਕਲਿਨ ਬਿ੍ਰਜ ਉੱਤੇ ਮੈਨਹਟਨ ਵੱਲ ਜਾਣ ਵਾਲੀ ਸੜਕ ਨੂੰ ਵੀ ਰੋਕ ਦਿੱਤਾ।

Related posts

ਭਾਰਤ ਨੇ ਚੀਨ ਨਾਲ ਕੀਤਾ ਸਭ ਤੋਂ ਜ਼ਿਆਦਾ ਵਪਾਰ, ਦੂਜੇ ਨੰਬਰ ’ਤੇ ਰਿਹਾ ਅਮਰੀਕਾ

editor

ਅਮਰੀਕਾ ਨੇ ਚੀਨ ਇਲੈਕਟਿ੍ਰਕ ਵਾਹਨਾਂ, ਬੈਟਰੀਆਂ, ਸਟੀਲ, ਸੋਲਰ ਸੈੱਲ ਅਤੇ ਐਲੂਮੀਨੀਅਮ ’ਤੇ ਭਾਰੀ ਟੈਕਸ ਲਗਾਇਆ

editor

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ ਕਰੀਬ 40 ਹਜ਼ਾਰ ਬੱਚੇ ਹੋਏ ਬੇਘਰ

editor