India

ਅਮਰੀਕਾ ’ਚ ਸਿੱਖਾਂ ਵਿਰੁਧ ਭਾਰਤ ਸਰਕਾਰ ਵੱਲੋਂ ‘ਗੁਪਤ ਮੈਮੋ’ ਜਾਰੀ ਕਰਨ ਦੀਆਂ ਖ਼ਬਰਾਂ ਝੂਠ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ – ਭਾਰਤ ਨੇ ਉਸ ਮੀਡੀਆ ਰੀਪੋਰਟ ਨੂੰ ‘ਫ਼ਰਜ਼ੀ’ ਅਤੇ ‘ਪੂਰੀ ਤਰ੍ਹਾਂ ਮਨਘੜ੍ਹਤ’ ਦੱਸਿਆ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ ਸਮੇਤ ਕੁਝ ਸਿੱਖ ਵੱਖਵਾਦੀਆਂ ਵਿਰੁੱਧ ‘ਸਖ਼ਤ’ ਕਦਮ ਚੁੱਕਣ ਬਾਰੇ ਨਵੀਂ ਦਿੱਲੀ ਨੇ ਅਪ੍ਰੈਲ ’ਚ ਇਕ ‘ਗੁਪਤ ਮੈਮੋ’ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਖ਼ਬਰ ਭਾਰਤ ਵਿਰੁਧ ‘ਨਿਰੰਤਰ ਕੁਪ੍ਰਚਾਰ ਮੁਹਿੰਮ’ ਦਾ ਹਿੱਸਾ ਹੈ ਅਤੇ ਜਿਸ ਸੰਸਥਾਨ ਨੇ ਇਹ ਖ਼ਬਰ ਦਿਤੀ ਹੈ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ‘ਫ਼ਰਜ਼ੀ ਕਹਾਣੀਆਂ’ ਦਾ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਹੈ। ਇਹ ਖ਼ਬਰ ਆਨਲਾਈਨ ਅਮਰੀਕੀ ਮੀਡੀਆ ਸੰਸਥਾ ਨੇ ਜਾਰੀ ਕੀਤੀ ਸੀ।ਬਾਗਚੀ ਨੇ ਕਿਹਾ, ‘‘ਅਸੀਂ ਦਿ੍ਰੜਤਾ ਨਾਲ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਫ਼ਰਜ਼ੀ ਅਤੇ ਪੂਰੀ ਤਰ੍ਹਾਂ ਮਨਘੜਤ ਹਨ। ਅਜਿਹਾ ਕੋਈ ਮੈਮੋ ਨਹੀਂ ਹੈ।ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਕੈਨੇਡੀਆਈ ਧਰਤੀ ’ਤੇ ਖ਼ਾਲਿਸਤਾਨੀ ਕੱਟੜਪੰਥੀ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਭਾਰਤ ਨੇ ਦੋਸ਼ਾਂ ਨੂੰ ‘ਬੇਤੁਕਾ’ ਦਸਦਿਆਂ ਮਜ਼ਬੂਤੀ ਨਾਲ ਉਨ੍ਹਾਂ ਨੂੰ ਖ਼ਾਰਜ ਕਰ ਦਿਤਾ ਸੀ।ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਅਪ੍ਰੈਲ 2023 ’ਚ ਜਾਰੀ ਇਕ ਗੁਪਤ ਮੈਮੋ ’ਚ ਭਾਰਤ ਸਰਕਾਰ ਨੇ ਉੱਤਰੀ ਅਮਰੀਕਾ ’ਚ ਅਪਣੇ ਸਫ਼ਾਰਤਖ਼ਾਨਿਆਂ ਨੂੰ ਪੱਛਮੀ ਦੇਸ਼ਾਂ ’ਚ ਸਿੱਖ ਜਥੇਬੰਦੀਆਂ ਵਿਰੁੱਧ ‘ਜਟਿਲ ਕਾਰਵਾਈ ਯੋਜਨਾ’ ਸ਼ੁਰੂ ਕਰਨ ਦੇ ਹੁਕਮ ਦਿਤੇ ਸਨ। ਮੈਮੋ ’ਚ ਨਾਵਾਂ ਦੀ ਇਕ ਸੂਚੀ ਦਿਤੀ ਗਈ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸ਼ੱਕੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਇਸ ਦੇ ਕਾਰਨ ਵਜੋਂ ਕਿਹਾ ਗਿਆ ਹੈ ਕਿ ਇਹ ਸਿੱਖ ਜਥੇਬੰਦੀਆਂ ਭਾਰਤ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀਆਂ ਹਨ ਅਤੇ ‘ਕੌਮਾਂਤਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼’ ਕਰ ਰਹੀਆਂ ਹਨ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ

editor

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor