International

ਅਮਰੀਕਾ ਨੇ ਨਿਵੇਸ਼ ਨੂੰ ਲੈ ਕੇ ਸ੍ਰੀਲੰਕਾ ਨੂੰ ਦਿੱਤਾ ਭਰੋਸਾ, ਅਮਰੀਕੀ ਵਿਦੇਸ਼ ਮੰਤਰੀ ਨੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦਾ ਕੀਤਾ ਵਾਅਦਾ

ਕੋਲੰਬੋ – ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਈਐੱਮਐੱਫ ਤੋਂ ਇਕ ਵਾਰੀ ਗੱਲਬਾਤ ਪੂਰੀ ਹੋ ਜਾਣ ਦੇ ਬਾਅਦ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ’ਚ ਅਮਰੀਕੀ ਨਿਵੇਸ਼ ਨੂੰ ਉਤਸ਼ਾਹਤ ਕਰਨ ਦਾ ਭਰੋਸਾ ਦਿੱਤਾ ਹੈ। ਬਲਿੰਕਨ ਨੇ ਇਹ ਭਰੋਸਾ ਟਾਪੂ ਵਾਲੇ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਤੇ ਸਿਆਸੀ ਚੁਣੌਤੀ ਨੂੰ ਲੈ ਕੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨਾਲ ਸੋਮਵਾਰ ਨੂੰ ਫੋਨ ’ਤੇ ਹੋਈ ਚਰਚਾ ਦੌਰਾਨ ਦਿੱਤਾ।

ਵਿਕਰਮਸਿੰਘੇ ਨੇ ਬਲਿੰਕਨ ਨੂੰ ਆਈਐੱਮਐੱਫ ਨਾਲ ਗੱਲਬਾਤ ਦੀ ਪ੍ਰਗਤੀ ਨੂੰ ਲੈ ਕੇ ਮੌਜੂਦਾ ਸਥਿਤੀ ਦੀ ਵਿਆਖਿਆ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀਲੰਕਾ, ਅਮਰੀਕਾ ਨੂੰ ਇਸ ਮਾਮਲੇ ’ਚ ਪੂਰੇ ਸਹਿਯੋਗ ਦੀ ਉਮੀਦ ਕਰਦਾ ਹੈ। ਵਿਕਰਮਸਿੰਘੇ ਨੇ ਟਵੀਟ ਕਰ ਕੇ ਫੋਨ ’ਤੇ ਹੋਈ ਗੱਲਬਾਤ ਦੀ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ, ਸਾਡੀ ਗੱਲਬਾਤ ਬਹੁਤ ਹੀ ਸੁੱਖਦਾਈ ਰਹੀ, ਅਮਰੀਕਾ ਨੇ ਨਿਵੇਸ਼ ਨੂੰ ਲੈ ਕੇ ਸਮਰਥਨ ਦਾ ਭਰੋਸਾ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਦੋਵੇਂ ਆਗੂਆਂ ਵਿਚਾਲੇ ਹੋਏ ਚਰਚਾ ਦੀ ਜਾਣਕਾਰੀ ਦਿੱਤੀ। ਸ੍ਰੀਲੰਕਾ 1948 ’ਚ ਆਜ਼ਾਦੀ ਤੋਂ ਬਾਅਦ ਤੋਂ ਹੁਣ ਤਕ ਦੇ ਸਭ ਤੋਂ ਮਾੜੇ ਆਰਥਿਕ ਦੌਰ ’ਚੋਂ ਲੰਘ ਰਿਹਾ ਹੈ। ਸ੍ਰੀਲੰਕਾ ਤੇ ਆਈਐੱਮਐੱਫ ਵਿਚਾਲੇ 18 ਅਪ੍ਰੈਲ ਨੂੰ ਗੱਲਬਾਤ ਸ਼ੁਰੂ ਹੋਈ ਸੀ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor